ਹੁਸ਼ਿਆਰਪੁਰ :ਪੰਜਾਬ 'ਚ ਬੀਤੇ ਕਈ ਸਾਲਾਂ ਤੋਂ ਲੋਕਾਂ ਵੱਲੋਂ ਪਤੰਗਾਂ ਲਈ ਵਰਤੀ ਜਾ ਰਹੀ ਚਾਈਨਾ ਡੋਰ ਬਹੁਤ ਘਾਤਕ ਸਿੱਧ ਹੋ ਰਹੀ ਹੈ। ਪੰਜਾਬ 'ਚ ਇਸ ਡੋਰ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਇਸ ਦੌਰਾਨ ਕਈ ਲੋਕਾਂ ਨੂੰ ਤਾਂ ਆਪਣੀ ਜਾਨ ਤੱਕ ਵੀ ਗੁਆਉਣੀ ਪੈ ਚੁੱਕੀ ਹੈ। ਜੇਕਰ ਪੰਛੀਆਂ ਦੀ ਗੱਲ ਕਰੀਏ ਤਾਂ ਪੰਛੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਇਸ ਮਾਰੂ ਡੋਰ ਕਾਰਨ ਹੋਇਆ ਹੈ। ਹੁਸ਼ਿਆਰਪੁਰ ਦੀ ਗੱਲ ਕਰੀਏ, ਤਾਂ ਹੁਸ਼ਿਆਰਪੁਰ ਦੇ ਐਸਐਸਪੀ ਸੁਰੇਂਦਰ ਲਾਂਬਾ ਵੱਲੋਂ ਦੋ ਟੁੱਕ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ, ਖ਼ਰੀਦਦਾ ਜਾਂ ਫਿਰ ਇਸ ਦੀ ਵਰਤੋਂ ਕਰਦਾ ਫੜਿਆ ਗਿਆ, ਤਾਂ ਉਸਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਚਾਈਨਾ ਡੋਰ ਵੇਚਨ ਵਾਲਿਆਂ ਨੂੰ ਪੁਲਿਸ ਦੀ ਚਿਤਾਵਨੀ, ਲੋਕਾਂ ਦੀਆਂ ਜਾਨਾਂ ਨਾਲ ਕੀਤਾ ਖਿਲਵਾੜ, ਤਾਂ ਹੋਵੇਗੀ ਕਾਰਵਾਈ - ਪੁਲਿਸ ਦੀ ਚਿਤਾਵਨੀ
ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ 'ਚ ਚਾਈਨਾ ਡੋਰ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਬੱਚਿਆਂ 'ਤੇ ਪਰਿੰਦਿਆ ਦੀਆਂ ਜਾਨਾਂ ਨੂੰ ਖ਼ਤਰੇ 'ਚ ਪਾ ਕੇ ਚਾਈਨਾ ਡੋਰ ਵੇਚੀ ਜਾ ਰਹੀ ਹੈ।

Published : Jan 14, 2024, 5:19 PM IST
ਪੁਲਿਸ ਵਲੋਂ ਸਖ਼ਤੀ:ਹੁਸ਼ਿਆਰਪੁਰ ਪੁਲਿਸ ਦੀ ਟੀਮ ਵੱਲੋਂ ਵੀ ਸੀਨੀਅਰ ਅਫਸਰਾਂ ਦੀ ਨਿਗਰਾਨੀ 'ਚ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਚਾਈਨਾ ਡੋਰ ਨੂੰ ਲੈ ਕੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ। ਐਸਐਸਪੀ ਲਾਂਬਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਚਾਈਨਾ ਡੋਰ 'ਤੇ ਨਜ਼ਰ ਰੱਖਣ ਲਈ 17 ਟੀਮਾਂ ਪੁਲਿਸ ਵਲੋਂ ਗਠਿਤ ਕੀਤੀਆਂ ਗਈਆਂ ਹਨ। ਇਸ ਵਿੱਚ ਸੀਆਈਏ ਸਟਾਫ ਅਤੇ ਸਪੈਸ਼ਲ ਬ੍ਰਾਂਚ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹੁਸ਼ਿਆਰਪੁਰ ਪੁਲਿਸ ਡਰੋਨ ਦੀ ਮੱਦਦ ਨਾਲ ਵੀ ਲੋਕਾਂ ਤੇ ਨਜ਼ਰ ਰੱਖੇਗੀ ਤੇ ਇਸ ਦੀ ਵਰਤੋਂ ਬਿਲਕੁੱਲ ਵੀ ਨਹੀ ਹੋਣ ਦਿੱਤੀ ਜਾਵੇਗੀ।
- ਵਿਧਾਇਕ ਨੇ ਕੰਡਮ ਪਈਆਂ ਬੱਸਾਂ ਨੂੰ ਬਣਾਇਆ ਕਲੀਨਿਕ, ਹੁਣ ਇਲਾਜ ਕਰਨ ਖੁਦ ਲੋਕਾਂ ਤੱਕ ਪਹੁੰਚੇਗਾ ਹਸਪਤਾਲ
- ਮਾਘੀ ਮੌਕੇ ਜਾਣੋ, 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦਾ ਪਵਿੱਤਰ ਇਤਹਾਸ
- ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਦਿੱਲੀ ਦੇ ਮੁੱਖ ਮੰਤਰੀ ਵਾਂਗ ਮੰਗਣੀ ਪਵੇਗੀ ਮੁਆਫੀ ?
ਸਿਫਾਰਿਸ਼ਾਂ ਉੱਤੇ ਖ਼ਰੀਦਦੇ ਹਨ ਚਾਈਨਾ ਡੋਰ: ਜ਼ਿਕਰਯੋਗ ਹੈ ਕਿ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡੋਰ ਦੀ ਵਿਕਰੀ ਬੰਦ ਨਹੀਂ ਹੋਈ। ਦੁਕਾਨਦਾਰ ਪਲਾਸਟਿਕ ਦੀਆਂ ਤਾਰਾਂ ਉਨ੍ਹਾਂ ਨੂੰ ਹੀ ਦਿੰਦੇ ਹਨ, ਜਿਨ੍ਹਾਂ ਨੂੰ ਉਹ ਜਾਣਦੇ ਹਨ, ਜੇਕਰ ਉਹ ਕਿਸੇ ਨੂੰ ਪਛਾਣਦੇ ਨਹੀਂ ਹਨ, ਤਾਂ ਫੋਨ 'ਤੇ ਸਿਫਾਰਸ਼ ਮਿਲਣ 'ਤੇ ਇਹ ਡੋਰ ਆਸਾਨੀ ਨਾਲ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਨਾਂ ਪਛਾਣ ਦੇ ਚਾਈਨਾ ਡੋਰ ਦਾ ਗੱਟੂ ਮੰਗਦਾ ਹੈ, ਤਾਂ ਦੁਕਾਨਦਾਰ ਇਨਕਾਰ ਕਰ ਦਿੰਦਾ ਹੈ। ਪਰ, ਜੇਕਰ ਦੁਕਾਨਦਾਰ ਨੂੰ ਕਿਸੇ ਜਾਣੂ ਵਿਅਕਤੀ ਦਾ ਫੋਨ ਆ ਜਾਂਦਾ ਹੈ, ਤਾਂ ਉਹ ਝੱਟ ਚਾਈਨਾ ਡੋਰ ਦਾ ਗੱਟੂ ਮੁਹੱਈਆ ਕਰਵਾ ਦਿੰਦਾ ਹੈ। ਲਾਂਬਾ ਨੇ ਕਿਹਾ ਕਿ ਹੁਣ ਅਜਿਹਾ ਨਾ ਹੋਵੇ ਇਸ ਲਈ ਪੁਲਿਸ ਵੱਲੋਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।