ਹੁਸ਼ਿਆਰਪੁਰ: ਮਹਿੰਗਰੋਵਾਲ ਡੈਮ 'ਚ ਡੁੱਬੇ ਇੱਕ 19 ਸਾਲਾਂ ਦੇ ਨੌਜਵਾਨ ਦੀ ਲਾਸ਼ 20 ਘੰਟੇ ਬਾਅਦ ਮਿਲੀ ਹੈ। ਮ੍ਰਿਤਕ ਵਿਸ਼ਾਲ ਆਪਣੇ ਕੁਝ ਦੋਸਤਾਂ ਨਾਲ ਡੈਮ 'ਤੇ ਨਹਾਉਣ ਲਈ ਗਿਆ ਸੀ। ਇਸ ਦੌਰਾ ਉਸ ਦਾ ਪੈਰ ਤਿਲਕ ਗਿਆ ਅਤੇ ਉਸ ਦੇ ਦੋਸਤ ਵੇਖਦੇ ਹੀ ਰਹਿ ਗਏ। ਮ੍ਰਿਤਕ ਦੀ ਲਾਸ਼ ਨੂੰ ਰੂਪਨਗਰ ਤੋਂ ਬੁਲਾਏ ਗੋਤਾਖੋਰਾਂ ਨੇ ਬਾਹਰ ਕੱਢਿਆ।
ਮ੍ਰਿਤਕ ਵਿਸ਼ਾਲ ਦੇ ਪਿਤਾ ਚਮਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ 5 ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਇਸੇ ਦੌਰਾਨ ਹੀ ਉਸ ਦੇ ਦੋਸਤਾਂ ਨੇ ਫੋਨ ਕਰ ਕੇ ਵਿਸ਼ਾਲ ਨਾਲ ਵਾਪਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ 12ਵੀ ਜਮਾਤ ਦੇ ਇਮਤਿਹਾਨ ਦਿੱਤੇ ਸਨ।