ਪੰਜਾਬ

punjab

ETV Bharat / state

ਮੈਡੀਕਲ ਸਟੋਰ ਦੇ ਮਾਲਕ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ - point of a pistol)

ਗੁਰਦਾਸਪੁਰ ਦੇ ਬਟਾਲਾ (Batala of Gurdaspur) ਵਿਚ ਲੁਟੇਰਿਆਂ ਨੇ ਮੈਡੀਕਲ ਸਟੋਰ (Medical Store) ਦੇ ਮਾਲਕ ਉਤੇ ਫਾਇਰਿੰਗ ਕੀਤੀ। ਜਿਸ ਦੌਰਾਨ ਵਿਅਕਤੀ ਜ਼ਖ਼ਮੀ ਹੋ ਗਿਆ।

ਮੈਡੀਕਲ ਸਟੋਰ ਦੇ ਮਾਲਕ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ
ਮੈਡੀਕਲ ਸਟੋਰ ਦੇ ਮਾਲਕ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ

By

Published : Dec 15, 2021, 8:01 AM IST

ਗੁਰਦਾਸਪੁਰ:ਬਟਾਲਾ 'ਚ ਲੁਟੇਰਿਆਂ ਨੇ ਸ਼ਹਿਰ 'ਚ ਇਕ ਮੈਡੀਕਲ ਸਟੋਰ ਦੇ ਮਾਲਕ ਉਤੇ ਫਾਇਰਿੰਗ (Firing at a medical store owner) ਕੀਤੀ ਗਈ ਅਤੇ ਇਸ ਦੌਰਾਨ ਮੈਡੀਕਲ ਸਟੋਰ ਦਾ ਮਾਲਕ ਜ਼ਖਮੀ ਹੋ ਗਿਆ।ਉਥੇ ਹੀ ਮੈਡੀਕਲ ਸਟੋਰ ਮਾਲਕ ਅਜੀਤ ਸਿੰਘ ਨੇ ਦੱਸਿਆ ਕਿ ਉਹ ਲੁਟੇਰਿਆਂ ਨਾਲ ਭਿੜੇ ਫਿਰ ਵੀ ਲੁਟੇਰੇ ਫਰਾਰ ਹੋ ਗਏ ਜਦਕਿ ਚਾਰ ਅਣਪਛਾਤੇ ਨੌਜਵਾਨ ਦੁਕਾਨ ਵਿਚ ਦਾਖਿਲ ਹੋਏ ਅਤੇ ਅੰਦਰ ਆਉਂਦੇ ਹੀ ਪਿਸਤੋਲ ਦੀ ਨੋਕ (point of a pistol) ਤੇ ਇੱਕ ਲੱਖ ਰੁਪਏ ਦੀ ਮੰਗ ਕਰ ਰਹੇ ਸਨ ਅਤੇ ਜਦ ਦੁਕਾਨ ਮਲਿਕ ਅਤੇ ਉਥੇ ਮਜੂਦ ਉਸਦਾ ਭਤੀਜਾ ਉਹਨਾਂ ਨਾਲ ਉਲਝੇ ਤਾ ਉਹਨਾਂ ਨੌਜਵਾਨਾਂ ਨੇ ਫਾਇਰਿੰਗ ਕੀਤੀ। ਜਿਸ ਦੇ ਚਲਦੇ ਦੁਕਾਨ ਮਲਿਕ ਦਾ ਭਤੀਜਾ ਜਖਮੀ ਹੋ ਗਿਆ।

ਮੈਡੀਕਲ ਸਟੋਰ ਦੇ ਮਾਲਕ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ

ਇਸ ਮੌਕੇ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਘਰ ਤੋਂ ਬਾਹਰ ਤਾਂ ਸੇਫ ਨਹੀਂ ਹਾਂ ਪਰ ਹੁਣ ਤਾਂ ਘਰ ਦੇ ਅੰਦਰ ਵੀ ਕੋਈ ਵਿਅਕਤੀ ਸੇਫ ਨਹੀਂ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਜਲਦ ਤੋਂ ਜਲਦ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾਣ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਕੇਸ ਦਰਜ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ:ਘਰ 'ਚ ਵੜ ਕੇ ਕੀਤਾ ਕਤਲ

ABOUT THE AUTHOR

...view details