ਬਟਾਲਾ:ਦੇਰ ਰਾਤ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਸਿਟੀ ਰੋਡ ‘ਤੇ ਚਾਚੇ ਤੇ ਭਤੀਜੇ ਦੀਆਂ ਦੋ ਵੱਖ-ਵੱਖ ਗੁਆਂਢੀ ਦੁਕਾਨਾਂ ਦੀ ਦੇਰ ਰਾਤ ਚੱਲ ਰਹੀ ਉਸਾਰੀ ਦੇ ਕੰਮ ਦੌਰਾਨ ਝੜਪ ਹੋਈ ਸੀ। ਇਸ ਝੜਪ ਵਿੱਚ 2 ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ।
ਮਾਮੂਲੀ ਝਗੜੇ ਨੂੰ ਲੈਕੇ ਚੱਲੀ ਗੋਲੀ ਜ਼ਖ਼ਮੀਆਂ ਦੀ ਪਛਾਣ ਸੋਮੀਨ ਕੁਮਾਰ ਤੇ ਰਾਜਨ ਸਰੀਨ ਵਜੋਂ ਹੋਈ। ਮੀਡੀਆ ਨਾਲ ਗੱਲਬਾਤ ਦੌਰਾਨ ਦੋਵਾਂ ਨੌਜਵਾਨਾਂ ਨੇ ਕਿਹਾ, ਕਿ ਸਿਟੀ ਰੋਡ ‘ਤੇ ਸਥਿਤ 2 ਕੱਪੜਿਆ ਦੀਆਂ ਦੁਕਾਨਾਂ ਜੋ ਆਪਸ ਵਿੱਚ ਚਾਚਾ ਭਤੀਜਾ ਹਨ। ਦੀਆਂ ਦੁਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਦੁਕਾਨਾਂ ਅੱਗੇ ਗੱਡੀ ਖੜ੍ਹੀ ਕਰਨ ਨੂੰ ਲੈਕੇ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ। ਤੇ ਹੌਲੀ-ਹੌਲੀ ਇਹ ਬਹਿਸ ਖ਼ੂਨੀ ਝਗੜੇ ਦਾ ਰੂਪ ਧਾਰਨ ਕਰ ਗਈ।
ਪੀੜਤ ਨੌਜਵਾਨਾਂ ਮੁਤਾਬਿਕ ਇੱਕ ਧਿਰ ਨੇ ਦੂਜੇ ਧਿਰ ‘ਤੇ ਪਿਸਤੌਲ ਨਾਲ ਫਾਇਰ ਕਰ ਦਿੱਤਾ ਜਿਸ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਫਾਇਰ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ।
ਉਧਰ ਸਿਵਲ ਹਸਪਤਾਲ ਪਹੁੰਚੇ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਸੁਖਇੰਦਰ ਸਿੰਘ ਨੇ ਦੱਸਿਆ, ਕਿ ਜਦ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਉਹ ਅਤੇ ਉਹਨਾਂ ਦੀ ਪੁਲਿਸ ਫੋਰਸ ਮੌਕੇ ‘ਤੇ ਜਾਇਜ਼ਾ ਲੈਣ ਲਈ ਪਹੁੰਚੀ। ਜੋ 2 ਨੌਜਵਾਨ ਇਸ ਵਾਰਦਾਤ ‘ਚ ਜ਼ਖ਼ਮੀ
ਹੋਏ ਹਨ। ਉਹਨਾਂ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਕ ਧਿਰ ਵਲੋਂ ਫ਼ਾਇਰ ਕੀਤੇ ਗਏ ਹਨ ਅਤੇ ਜਾਂਚ ਕਰ ਆਰੋਪੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ 'ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ ਤੇ ਤਿੰਨ ਜ਼ਖ਼ਮੀ