ਗੁਰਦਾਸਪੁਰ:ਬਟਾਲਾ ਵਿਚ ਨਿਹੰਗ ਸਿੰਘਾਂ ਦੇ ਦੋ ਗੁਟਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਨਿਹੰਗ ਸਿੰਘਾਂ ਵੱਲੋਂ ਰਾਹ ਚਲਦੇ ਇਕ ਨਿਹੰਗ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਮੌਕੇ 'ਤੇ ਖੜ੍ਹੇ ਲੋਕਾਂ ਨੇ ਮਦਦ ਕਰ ਜ਼ਖ਼ਮੀ ਹਾਲਤ ਵਿਚ ਨਿਹੰਗ ਸਿੰਘ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਪਹੁਚਿਆ ਗਿਆ ਅਤੇ ਇਲਾਜ ਦੌਰਾਨ ਨਿਹੰਗ ਸਿੰਘ ਨੇ ਦਮ ਤੋੜ ਦਿੱਤਾ ਹੈ।ਪੁਲਿਸ ਵੱਲੋਂ ਮ੍ਰਿਤਕ ਨਿਹੰਗ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਿਹੰਗ ਸਿੰਘਾਂ ਦੀ ਆਪਸੀ ਰੰਜਿਸ਼ 'ਚ ਹੋਇਆ ਕਤਲ
ਬਟਾਲਾ ਵਿਚ ਨਿਹੰਗ ਸਿੰਘਾਂ ਦੇ ਦੋ ਗੁੱਟਾਂ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਨਿਹੰਗ ਨਰਿੰਦਰ ਸਿੰਘ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਨਰਿੰਦਰ ਸਿੰਘ 'ਤੇ ਹਮਲਾ ਹੋਇਆ ਤਾ ਉਹ ਮੌਕੇ ਤੇ ਮੌਜੂਦ ਸੀ ਅਤੇ ਇਸ ਦੇ ਨਾਲ ਹੀ ਗੁਰਦੇਵ ਸਿੰਘ ਮੁਤਾਬਿਕ ਨਰਿੰਦਰ ਸਿੰਘ ਆਪਣੇ ਕਿਸੇ ਦੂਸਰੇ ਨਿਹੰਗ ਗੁੱਟ ਨੂੰ ਗੁਰੂਦਵਾਰਾ ਸਾਹਿਬ ਵਿਚ ਭੰਗ ਬਣਾਉਣ ਅਤੇ ਪੀਣ ਤੋਂ ਪਿਛਲੇ ਕਾਫ਼ੀ ਸਮੇ ਤੋਂ ਮਨਾ ਕਰਦੇ ਆ ਰਿਹਾ ਸੀ ਅਤੇ ਉਸੇ ਹੀ ਰੰਜਿਸ਼ ਨੂੰ ਲੈ ਕੇ ਦੂਸਰੇ ਗੁੱਟ ਦੇ ਨਿਹੰਗ ਸਿੰਘਾਂ ਅਤੇ ਹੋਰਨਾਂ ਉਹਨਾਂ ਦੇ ਸਾਥੀਆਂ ਵੱਲੋਂ ਰਾਹ ਚਲਦੇ ਨਰਿੰਦਰ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿਤਾ ਅਤੇ ਉਸਦੀ ਜਾਨ ਚਲੀ ਗਈ ਹੈ।
ਉਥੇ ਹੀ ਇਸ ਮਾਮਲੇ ਵਿਚ ਪੁਲਿਸ ਥਾਣਾ ਪ੍ਰਭਾਰੀ ਸੁਖਇੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਥੇ ਹੀ ਮ੍ਰਿਤਕ ਦੇ ਪਰਿਵਾਰ ਵੱਲੋਂ ਇਲਜ਼ਾਮ ਸੀ ਕਿ ਭੰਗ ਦੇ ਨਸ਼ੇ ਕਰਨ ਅਤੇ ਵੇਚਣ ਤੋਂ ਰੋਕਣ ਦੀ ਨਿਹੰਗ ਸਿੰਘ ਨੂੰ ਮੌਤ ਦੀ ਸਜ਼ਾ ਮਿਲੀ ਹੈ।
ਇਹ ਵੀ ਪੜੋ:ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !