ਗੁਰਦਾਸਪੁਰ : ਪੰਜਾਬ 'ਚ ਚੋਣਾਂ ਦਾ ਬੁਖ਼ਾਰ ਇਸ ਕਦਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਚਰਚਾ ਕਾਫੀਂ ਘੱਟ ਗਈ ਹੈ। ਪਰ ਅਜਿਹੇ 'ਚ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਦੇ ਦਰਸ਼ਨਾਂ ਲਈ ਜੋ ਦੂਰਬੀਨ ਲੱਗੀ ਹੈ ਉਸ 'ਤੇ ਹੁਣ ਰੋਕ ਲਗਾ ਦਿਤੀ ਜਾਵੇਗੀ। ਇਸ ਮਾਮਲੇ ਦੀ ਕੋਈ ਸਰਕਾਰੀ ਤੌਰ 'ਤੇ ਪੁਸ਼ਟੀ ਤਾ ਨਹੀਂ ਹੋਈ ਪਰ ਜੋ ਸੰਸਥਾ ਕਰਤਾਰਪੁਰ ਦਰਸ਼ਨ ਸਥਲ ਦੇ ਰੱਖ ਰਖਾਵ ਦੀ ਜਿੰਮੇਵਾਰੀ ਵੇਖ ਰਹੀ ਹੈ ਉਸ ਵਲੋਂ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਗਿਆ ਹੈ।
ਕਰਤਾਰਪੁਰ ਸਾਹਿਬ ਦੇ ਸੰਗਤਾਂ ਨਹੀਂ ਕਰ ਸਕਣਗੀਆਂ ਹੁਣ ਦੂਰਬੀਨ ਰਾਹੀਂ ਦਰਸ਼ਨ - online punjabi news
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਦੋਹਾਂ ਦੇਸ਼ਾਂ ਵਲੋਂ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਪਰ ਖ਼ਾਸ ਗੱਲ ਇਹ ਹੈ ਕਿ ਭਾਰਤ ਵਾਲੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਇੱਕ ਦੂਰਬੀਨ ਲੱਗੀ ਹੈ ਜਿਸ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਹਨ, ਜਿਸ 'ਤੇ ਹੁਣ ਰੋਕ ਲਗਾ ਦਿਤੀ ਗਈ ਹੈ। ਇਸ ਮਾਮਲੇ ਦੀ ਕੋਈ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਹੋਈ ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਰੱਖ ਰਖਾਵ ਦੀ ਜਿੰਮੇਵਾਰੀ ਵੇਖ ਰਹੀ ਸੰਸਥਾ ਨੇ ਇਹ ਖ਼ੁਲਾਸਾ ਕੀਤਾ ਹੈ।

ਫ਼ਾਇਲ ਫ਼ੋਟੋ
ਵੀਡੀਓ
ਉਧਰ, ਨਾਨਕ ਨਾਮ ਲੇਵਾ ਸੰਗਤ ਵੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਜਿਥੇ ਕਰਤਾਰਪੁਰ ਲਾਂਘੇ ਦੀ ਉਸਾਰੀ ਹੋ ਰਹੀ ਹੈ, ਉਥੇ ਇੱਕ ਧਾਰਮਿਕ ਸਥਾਨ ਵੀ ਜ਼ਰੂਰੀ ਹੋਣਾ ਚਾਹੀਦਾ ਹੈ। ਤਾਂ ਜੋ ਸੰਗਤਾਂ ਜਿਵੇ ਸਾਲਾਂ ਤੋਂ ਦੂਰਬੀਨ ਰਾਹੀਂ ਦਰਸ਼ਨ ਕਰ ਰਹੀਆਂ ਸਨ, ਉਵੇਂ ਹੀ ਭੱਵਿਖ 'ਚ ਦਰਸ਼ਨ ਕੀਤੇ ਜਾ ਸਕਣ।
ਵੀਡੀਓ
Last Updated : May 5, 2019, 2:44 PM IST