ਗੁਰਦਾਸਪੁਰ: ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਇਸ ਵੇਖਦੇ ਹੋਏ ਸਰਕਾਰ ਨੇ ਪੂਰਨ ਤੌਰ ਤੇ ਲਾਕਡਾਊਨ ਲਗਾਇਆ ਗਿਆ ਸੀ।ਜਿਸ ਦਾ ਅਸਰ ਬਟਾਲਾ ਵਿਚ ਵੇਖਣ ਨੂੰ ਮਿਲਿਆ ਹੈ।ਜ਼ਿਲ੍ਹਾ ਵਿਚ ਸਵੇਰੇ ਤੋਂ ਹੀ ਬਾਜ਼ਾਰ ਬੰਦ ਵਿਖਾਈ ਦਿੱਤੇ ਉਥੇ ਹੀ ਮੁੱਖ ਲੋੜਾਂ ਵਾਲੀਆਂ ਦੀ ਦੁਕਾਨਾਂ ਹੀ ਖੁੱਲੀਆਂ ਰਹੀਆਂ ਸਨ।ਜਿੰਨਾ ਵਿਚ ਦਵਾਈਆਂ, ਡੇਅਰੀ ਅਤੇ ਪੈਟਰੋਲ ਪੰਪ ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਚੱਲ ਰਹੀ ਸੀ।ਉਥੇ ਹੀ ਦੂਸਰੇ ਪਾਸੇ ਸੜਕਾਂ ਤੇ ਲੋਕਾਂ ਦੀ ਅਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਦੇਖਣ ਨੂੰ ਮਿਲੀ ਅਤੇ ਜਦਕਿ ਕੁਝ ਲੋਕਾਂ ਵੱਲੋਂ ਸਰਕਾਰ ਦੀਆ ਜਾਰੀ ਹਦਾਇਤਾ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਬੱਸ ਅੱਡਾ ਇੰਚਾਰਜ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਬੱਸਾਂ ਵਿਚ ਸਵਾਰੀਆਂ ਘੱਟ ਹੀ ਹਨ। ਲਾਕਡਾਊਨ ਲੱਗਣ ਦੇ ਕਾਰਨ ਬੱਸਾਂ ਖਾਲੀਆਂ ਪਈਆਂ ਹਨ।ਪਰਵਾਸੀ ਮਜ਼ਦੂਰਾਂ ਨੇ ਗੱਲਬਾਤ ਕਰਦੇ ਕਿਹਾ ਕਿ ਕੋਰੋਨਾ ਕਰਕੇ ਕੰਮ ਨਹੀਂ ਮਿਲ ਹੈ ਇਸ ਕਰਕੇ ਅਸੀਂ ਵਾਪਸ ਜਾ ਰਹੇ ਹਾਂ।ਇਕ ਮਜ਼ਦੂਰ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਕੰਮ ਨਹੀਂ ਮਿਲ ਰਿਹਾ ਸੀ ਪਰ ਕਮਰੇ ਦਾ ਕਿਰਾਇਆ ਦੇਣਾ ਪੈ ਰਿਹਾ ਹੈ।ਇਸ ਕਰਕੇ ਅਸੀਂ ਵਾਪਸ ਯੂਪੀ ਜਾ ਰਹੇ ਹਾਂ।