ਪੰਜਾਬ

punjab

ETV Bharat / state

ਕੋਆਪ੍ਰੇਟਿਵ ਬੈਂਕ ਦੇ ਸੈਕਟਰੀ ਨੇ ਗ੍ਰਾਹਕਾਂ ਨੂੰ ਲਾਇਆ ਚੂਨਾ

ਸੈਕਟਰੀ ਵੱਲੋਂ ਬੈਂਕ ਗ੍ਰਾਹਕਾਂ ਨੂੰ ਧੋਖਾ ਦੇਣ ਦਾ ਮਾਮਲਾ ਸਾਹਮਣੇ ਆਇਆ, ਗ੍ਰਾਹਕਾਂ ਦੇ ਜਾਅਲੀ ਹਸਤਾਖ਼ਰ ਕਰਕੇ ਸਹਿਕਾਰੀ ਸਭਾ ਦਾ ਸੈਕਟਰੀ ਬੈਂਕ ਤੋਂ ਕਢਵਾਉਂਦਾ ਰਿਹਾ ਲੱਖਾਂ ਰੁਪਏ।

ਫ਼ੋਟੋ

By

Published : Jul 13, 2019, 10:51 AM IST

ਦੀਨਾਨਗਰ: ਸਥਾਨਕ ਦੋਦਵਾਂ ਸਹਿਕਾਰੀ ਕੋਆਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਵੱਲੋਂ 'ਦਾ ਕੋਆਪ੍ਰੇਟਿਵ ਬੈਂਕ' ਦੇ ਖ਼ਾਤਾਧਾਰਕਾਂ ਅਤੇ ਛੋਟੇ ਕਿਸਾਨਾਂ ਦੇ ਜਾਅਲੀ ਹਸਤਾਖ਼ਰ ਕਰਕੇ ਉਨ੍ਹਾਂ ਨਾਲ ਲੱਖਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਵੇਖੋ ਵੀਡੀਓ

ਇਸ ਘਪਲੇਬਾਜੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ ਮਾਫ਼ੀ ਦੀ ਲਿਸਟ ਬੈਂਕ ਵੱਲੋਂ ਜਾਰੀ ਕੀਤੀ ਗਈ। ਪੀੜਤ ਕਿਸਾਨਾਂ ਨੇ ਸੈਕਟਰੀ ਤਿਲਕ ਰਾਜ 'ਤੇ ਦੋਸ਼ ਲਗਾਉਂਦਿਆਂ ਦੱਸਿਆ ਬੈਂਕ ਖ਼ਾਤਾਧਾਰਕ ਕਿਸਾਨਾਂ ਦੀ ਪਾਸਬੁੱਕ ਅਤੇ ਚੈਕ ਬੁੱਕ ਸੈਕਟਰੀ ਤਿਲਕ ਰਾਜ ਨੇ ਰੱਖੀ ਹੋਈ ਸੀ ਅਤੇ ਲੈਣ ਦੇਣ ਉਸ ਵੱਲੋਂ ਹੀ ਕੀਤਾ ਜਾਂਦਾ ਸੀ ਅਤੇ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਤਾਂ ਬੈਂਕ ਵੱਲੋਂ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਏ ਕਿ ਕਈ ਕਿਸਾਨਾਂ ਨੇ ਕਰਜ਼ਾ ਨਾ ਲੈਣ ਤੇ ਵੀ ਉਨਾਂ ਵੱਲ ਵੱਡੀਆਂ ਰਕਮਾਂ ਬਕਾਇਆ ਹਨ।

ਕਿਸਾਨਾਂ ਨੇ ਬੈਂਕ ਅਧਿਕਾਰੀਆਂ 'ਤੇ ਇਸ ਘਪਲੇ 'ਚ ਮਿਲੇ ਹੋਣ ਦੇ ਦੋਸ਼ ਲਾਏ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ 1996 ਵਿੱਚ ਬੈਂਕ ਵਿੱਚ ਅਪਣਾ ਖ਼ਾਤਾ ਨਿੱਲ ਕਰ ਦਿੱਤਾ ਸੀ ਅਤੇ ਉਸ ਦੇ ਬਾਅਦ ਉਸੇ ਬੈਂਕ ਵਿਚ ਕਦੇ ਲੈਣ ਦੇਣ ਨਹੀਂ ਕੀਤਾ ਗਿਆ, ਪਰ ਹੁਣ ਬੈਂਕ ਆ ਕੇ ਪਤਾ ਚੱਲਿਆ ਕਿ ਉਸ ਦੇ ਖ਼ਾਤੇ ਵਿੱਚ ਹਰ ਸਾਲ ਪੈਸਿਆਂ ਦਾ ਲੈਣ ਦੇਣ ਹੁੰਦਾ ਰਿਹਾ ਹੈ ਅਤੇ ਕਿਸਾਨ ਵੱਲ 2 ਲੱਖ 8 ਹਜ਼ਾਰ ਰੁਪਏ ਬਕਾਇਆ ਰਹਿੰਦਾ ਹੈ।


ਬੈਂਕ ਮੈਨੇਜਰ ਧੀਰਜ ਮਹਾਜਨ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਜੋ ਕਿ ਕੋਆਪ੍ਰੇਟਿਵ ਬੈਂਕ ਦੇ ਸੈਕਟਰੀ ਨਾਲ ਹੀ ਲੈਣ ਦੇਣ ਕਰਦੇ ਸਨ ਅਤੇ ਖਾਤਾਧਾਰਕਾਂ ਦੇ ਹਸਤਾਖ਼ਰ ਅਟੈਸਟ ਕਰਨ ਦਾ ਉਸਨੂੰ ਅਧਿਕਾਰ ਦਿੱਤਾ ਹੋਇਆ ਸੀ ਜਿਸ ਕਾਰਨ ਵਾਊਚਰਾਂ ਤੇ ਲੈਣਦੇਣ ਹੁੰਦਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਹੀ ਕਿਸਾਨਾਂ ਨੇ ਉਸਦੇ ਧਿਆਨ ਵਿੱਚ ਮਾਮਲਾ ਲਿਆਂਦਾ ਤਾਂ ਉਸਨੇ ਇਸਦੀ ਸੂਚਨਾ ਉੱਚ-ਅਧਿਕਾਰੀਆਂ ਨੂੰ ਦੇ ਦਿੱਤੀ ਅਤੇ ਉਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਕਿਹਾ ਕਿ ਕੋਆਪ੍ਰੇਟਿਵ ਸ਼ਾਖਾ ਦੇ ਸੈਕਟਰੀ ਤਿਲਕ ਰਾਜ ਵੱਲੋਂ ਕਿਸਾਨਾਂ ਨਾਲ ਘਪਲਾ ਕਾਰਨ ਦਾ ਮਾਮਲੇ ਸੁਣਦਿਆਂ ਹੀ ਉਨ੍ਹਾਂ ਵੱਲੋਂ ਦੀਨਾਨਗਰ ਕੋਆਪ੍ਰੇਟਿਵ ਬ੍ਰਾਂਚ 'ਚ ਪਹੁੰਚ ਕੇ ਸਾਰਾ ਰਿਕਾਰਡ ਕਬਜ਼ੇ 'ਚ ਲੈ ਲਿਆ ਗਿਆ ਹੈ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਰਿਕਾਰਡ 'ਚ ਕਈ ਖ਼ਾਮੀਆਂ ਪਾਈਆਂ ਗਈਆਂ ਹਨ ਜਾਂਚ ਦੌਰਾਨ ਜੋ ਵੀ ਸੱਚਾਈ ਸਾਹਮਣੇ ਆਵੇਗੀ ਉਹ ਉੱਚ-ਅਧਿਕਾਰੀਆ ਤੱਕ ਪਹੁੰਚਾਈ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ- ਨਸ਼ੇ ਦੇ ਖ਼ਾਤਮੇ ਲਈ 'ਪੰਜਾਬ-ਹਰਿਆਣਾ' ਨੇ ਮਿਲਾਇਆ ਹੱਥ

ABOUT THE AUTHOR

...view details