ਗੁਰਦਾਸਪੁਰ: ਕੋਰੋਨਾ ਵਾਇਰਸ ਦੇ ਅਲਰਟ ਨੂੰ ਲੈ ਕੇ ਦੇਸ਼ ਵਿੱਚ ਮਾਰਚ ਮਹੀਨੇ ਤੋਂ ਲੌਕਡਾਉਨ ਹੈ ਅਤੇ ਜਰੂਰੀ ਸਾਮਾਨ ਜਿਵੇਂ ਕਰਿਆਨਾ, ਡੇਅਰੀ ਅਤੇ ਦਵਾਈਆਂ ਦੇ ਕਾਰੋਬਾਰ ਨੂੰ ਛੱਡ ਸਾਰੇ ਕੰਮ-ਕਾਜ ਠੱਪ ਸਨ।
ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਸ਼ਰਤਾਂ ਤਹਿਤ ਛੋਟ ਦਿੱਤੀ ਜਾ ਰਹੀ ਹੈ, ਇਸ ਦੇ ਚਲਦਿਆਂ ਪੰਜਾਬ ਦੇ ਮੁੱਖ ਸਨਅਤੀ ਸ਼ਹਿਰ ਬਟਾਲਾ ਵਿੱਚ ਵੀ ਇੰਡਸਟਰੀ ਬੰਦ ਸੀ, ਜਦ ਕਿ ਹੁਣ ਸਰਕਾਰ ਦੇ ਆਦੇਸ਼ਾਂ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡਸਟਰੀ ਨੂੰ ਸ਼ੁਰੂ ਕਰਨ ਦੀ ਛੋਟ ਦਿੱਤੀ ਗਈ ਹੈ, ਇਸ ਵਿੱਚ ਬਟਾਲਾ ਦੇ ਕੁੱਝ ਇੰਡਸਟਰੀ ਮਾਲਕਾਂ ਵੱਲੋਂ ਪਰਮਿਟ ਲੈ ਕੇ ਇੰਡਸਟਰੀ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।