ਗੁਰਦਾਸਪੁਰ:ਅਕਸਰ ਪੰਜਾਬ ਪੁਲਿਸ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਾਣੀ ਰਹਿੰਦੀ ਹੈ। ਫਿਰ ਚਾਹੇ ਉਹ ਪਿਛਲੇ ਦੀਨਾ ਵਿਚ ਪੁਲਿਸ ਕਰਮਚਾਰੀ ਅੰਡੇ ਚੋਰੀ ਕਰਦੇ , ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰਨ ਜਾਂ ਫਿਰ ਨਸ਼ੇ ਦੀ ਹਾਲਤ ਵਿਚ ਲੋਕਾਂ ਨੂੰ ਗਾਲਾਂ ਕੱਢਦੀਆਂ ਦੀਆਂ ਵੀਡੀਓ ਕਿਓਂ ਨਾ ਹੋਣ। ਪਰ ਬਟਾਲਾ ਟ੍ਰੈਫਿਕ ਵਿਚ ਬਤੌਰ ਏਐਸਆਈ ਵਜੋਂ ਆਪਣੀਆਂ ਸੇਵਾਵਾਂ ਦੇਣ ਵਾਲੇ ਹਰਜੀਤ ਸਿੰਘ ਸਮਾਜ ਨੂੰ ਚੰਗੀ ਸੇਧ ਦੇ ਰਿਹਾ ਹੈ। ਹਰਜੀਤ ਸਿੰਘ ਆਪਣੀ ਨੌਕਰੀ ਦੇ ਦੌਰਾਨ ਸੜਕ ਤੇ ਡਿੱਗੇ ਹੋਣ ਤੱਕ 20 ਤੋਲੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ, 50 ਪਰਸ ਅਤੇ 35 ਹਜ਼ਾਰ ਰੁਪਏ ਕੈਸ਼ ਅਸਲ ਵਾਰਸਾਂ ਦੇ ਹਵਾਲੇ ਕਰ ਚੁੱਕਾ ਹੈ ਤੇ ਹੁਣ ਹਰਜੀਤ ਸਿੰਘ ਲੋੜਵੰਦ ਲੋਕਾਂ ਨੂੰ ਆਪਣੀ ਕਮਾਈ ਵਿਚੋਂ ਦਸਵੰਦ ਕੱਢ ਕੇ ਰਾਸ਼ਨ,ਮਾਸਕ ਅਤੇਫਰੂਟ ਵੰਡ ਕੇ ਸਮਾਜ ਵਿਚ ਇਕ ਸਮਾਜ ਸੇਵਾ ਦਾ ਚੰਗਾ ਸੰਦੇਸ਼ ਦੇ ਰਿਹਾ ਹੈ।
ਕੋਰੋਨਾ ਕਾਲ ‘ਚ ਏਐਸਆਈ ਹਰਜੀਤ ਲੋੜਵੰਦਾਂ ਲਈ ਬਣਿਆ ਮਸੀਹਾ - ਸਮਾਜ ਨੂੰ ਚੰਗੀ ਸੇਧ ਦੇ ਰਿਹਾ
ਬਟਾਲਾ ਟ੍ਰੈਫਿਕ ਵਿਚ ਬਤੌਰ ਏਐਸਆਈ ਵਜੋਂ ਆਪਣੀਆਂ ਸੇਵਾਵਾਂ ਦੇਣ ਵਾਲੇ ਹਰਜੀਤ ਸਿੰਘ ਸਮਾਜ ਨੂੰ ਚੰਗੀ ਸੇਧ ਦੇ ਰਿਹਾ ਹੈ। ਹਰਜੀਤ ਸਿੰਘ ਲੋੜਵੰਦ ਲੋਕਾਂ ਨੂੰ ਆਪਣੀ ਕਮਾਈ ਵਿਚੋਂ ਦਸਵੰਦ ਕੱਢ ਕੇ ਰਾਸ਼ਨ,ਮਾਸਕ ਅਤੇ ਫਰੂਟ ਵੰਡ ਕੇ ਸਮਾਜ ਵਿਚ ਇਕ ਸਮਾਜ ਸੇਵਾ ਦਾ ਚੰਗਾ ਸੰਦੇਸ਼ ਦੇ ਰਿਹਾ ਹੈ।

ਕੋਰੋਨਾ ਕਾਲ ‘ਚ ਏਐਸਆਈ ਹਰਜੀਤ ਲੋੜਵੰਦਾਂ ਲਈ ਬਣਿਆ ਮਸੀਹਾ
ਕੋਰੋਨਾ ਕਾਲ ‘ਚ ਏਐਸਆਈ ਹਰਜੀਤ ਲੋੜਵੰਦਾਂ ਲਈ ਬਣਿਆ ਮਸੀਹਾ
ਪਿੱਛਲੇ ਦਿਨੀ ਪੁਲਿਸ ਮੁਲਾਜ਼ਮਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਬਾਰੇ ਹਰਜੀਤ ਸਿੰਘ ਦਾ ਕਹਿਣਾ ਹੈ ਕੇ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬੁਰਾ ਲਗਦਾ ਹੈ। ਪਰ ਸਾਰੇ ਪੁਲਿਸ ਮੁਲਾਜ਼ਮ ਬੁਰੇ ਨਹੀਂ ਹਨ। ਬਹੁਤ ਸਾਰੇ ਕਰਮਚਾਰੀ ਚੰਗੇ ਵੀ ਹਨ।
ਦੂਜੇ ਪਾਸੇ ਲੋੜਵੰਦ ਲੋਕਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਅਕਸਰ ਉਹਨਾਂ ਨੂੰ ਰਾਸ਼ਨ ਅਤੇ ਫਰੂਟ ਵੰਡਣ ਲਈ ਆਉਂਦਾ ਹੈ। ਅਗਰ ਸਾਰੇ ਪੁਲਿਸ ਵਾਲੇ ਇਸ ਤਰ੍ਹਾਂ ਕਰਨ ਤਾਂ ਸਮਾਜ ਨੂੰ ਚੰਗਾ ਸੁਨੇਹਾ ਮਿਲਦਾ ਹੈ।
ਇਹ ਵੀ ਪੜੋ:ਕੈਪਟਨ ਵੱਲੋਂ ਵਿਜੀਲੈਂਸ ਦੀ ਵਰਤੋਂ ਨਾਲ ਹਾਲਾਤ ਹੋਣਗੇ ਵਿਸਫੋਟਕ : ਬਾਜਵਾ