ਪੰਜਾਬ

punjab

ETV Bharat / state

ਸਕੂਲ ਅੰਦਰ ਬਿਨਾਂ ਕੱਪੜਿਆਂ ਦੇ ਘੁੰਮਦੇ ਮਾਸਟਰ ਨੂੰ ਪਿੰਡ ਵਾਲਿਆਂ ਕੀਤਾ ਕਾਬੂ, ਵੀਡੀਓ ਵਾਇਰਲ - ਮਾਸਟਰ ਸ਼ਰਾਬ

ਫ਼ਿਰੋਜ਼ਪੁਰ ਦੇ ਪਿੰਡ ਮਹਿਮਾ ਸੀਨੀਅਰ ਸਕੈਂਡਰੀ ਸਕੂਲ ਦੀ ਇਸ ਵਾਇਰਲ ਵੀਡੀਓ ਵਿੱਚ ਉੱਥੇ ਪੜਾਉਣ ਅਧਿਆਪਕ ਹੈ, ਜੋ ਕਿ ਨਸ਼ੇ ਦੀ ਹਾਲਤ ਵਿੱਚ ਨਗਨ ਹੋ ਕੇ ਸਕੂਲ ਅੰਦਰ ਘੁੰਮਦਾ ਹੈ।

ਫ਼ੋਟੋ

By

Published : Aug 9, 2019, 3:50 AM IST

Updated : Aug 9, 2019, 5:03 AM IST

ਫ਼ਿਰੋਜ਼ਪੁਰ: ਇੱਥੋ ਦੇ ਪਿੰਡ ਮਹਿਮਾ ਦੇ ਸੀਨੀਅਰ ਸਕੈਂਡਰੀ ਸਕੂਲ ਵਿੱਚ ਪੜਾਉਣ ਵਾਲਾ ਅਧਿਆਪਕ ਬਿਨਾਂ ਕੱਪੜਿਆਂ ਦੇ ਸਕੂਲ ਅੰਦਰ ਘੁੰਮਦਾ ਸੀ। ਇਨ੍ਹਾਂ ਹੀ ਨਹੀਂ ਇਹ ਮਾਸਟਰ ਸ਼ਰਾਬ ਦੇ ਨਸ਼ੇ ਵਿੱਚ ਸਕੂਲ ਦੀਆਂ ਗੇੜੀਆਂ ਲਗਾ ਰਿਹਾ ਸੀ ਕਿ ਅਧਿਆਪਕਾਂ ਨੇ ਇਸ ਨੂੰ ਫੜ ਕੇ ਕਮਰੇ ਅੰਦਰ ਬੰਦ ਕਰ ਦਿੱਤੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਦਿੱਤੀ।

ਇਹ ਵੀ ਪੜ੍ਹੋ: ਨਵੇਂ ਵਧੇ ਟ੍ਰੈਫਿਕ ਚਲਾਨਾਂ ਦੇ ਰੇਟਾਂ ਨੇ ਵਧਾਈਆਂ ਮੁਸ਼ਕਿਲਾਂ

ਮੌਕੇ 'ਤੇ ਸਰਪੰਚ ਤੇ ਪਿੰਡਵਾਸੀ ਸਕੂਲ ਆ ਕੇ ਇੱਕਠੇ ਹੋਏ ਅਤੇ ਇਸ ਸਰਕਾਰੀ ਮਾਸਟਰ ਦੀ ਵੀਡੀਓ ਬਣਾਉਣ ਹੋਏ ਜਾਣਕਾਰੀ ਦਿੱਤੀ ਕਿ ਉਕਤ ਮੁਲਜ਼ਮ ਸਕੂਲ ਵਿੱਚ ਵਿਗਿਆਨ ਦਾ ਅਧਿਆਪਕ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ ਸ਼ਰਾਬ ਦੇ ਨਸ਼ੇ ਵਿੱਚ ਸਕੂਲ ਅਦੰਰ ਘੁੰਮਦਾ ਹੈ। ਸਕੂਲ ਦੇ ਅਧਿਆਪਿਕਾਂ ਦਾ ਕਹਿਣਾ ਹੈ ਕਿ ਇਸ ਅਧਿਆਪਕ ਦੀ ਸ਼ਿਕਾਇਤ ਪਹਿਲਾਂ ਵੀ ਡੀ.ਈ. ਨੂੰ ਕੀਤੀ ਹੈ, ਪਰ ਇਸ ਮਾਸਟਰ 'ਤੇ ਕੋਈ ਕਾਰਵਾਈ ਨਹੀਂ ਹੋਈ।

ਵੇਖੋ ਵੀਡੀਓ
ਸਕੂਲ ਵਿੱਚ ਪੜਦੀਆਂ ਲੜਕੀਆਂ ਦੇ ਪਰਿਵਾਰ ਨੇ ਚਿੰਤਾ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਅਧਿਆਪਕ ਦੀ ਸ਼ਨਾਖ਼ਤ ਕਰਦੇ ਹੋਏ, ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡੀ.ਈ. ਨਾਲ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਚੰਡੀਗੜ੍ਹ ਕਿਸੇ ਮੀਟਿੰਗ ਵਿੱਚ ਹੋਣ ਦੀ ਗੱਲ ਕਹੀ।
Last Updated : Aug 9, 2019, 5:03 AM IST

ABOUT THE AUTHOR

...view details