ਫ਼ਿਰੋਜ਼ਪੁਰ :ਪੰਜਾਬ ਵਿੱਚ ਲਗਾਤਾਰ ਆਮ ਲੋਕ ਹਨੀ ਟ੍ਰੈਪ ਅਤੇ ਮੋਬਾਈਲ ਹੈਕਰਾਂ ਅਤੇ ਬਲੈਕਮੇਲਰਾਂ ਦੇ ਜਾਲ ਵਿੱਚ ਫਸ ਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਲੋਕ ਇਸ ਵਿੱਚ ਫਸ ਕੇ ਖੁਦਕੁਸ਼ੀ ਕਰ ਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਇਹ ਮਾਮਲਾ ਮੁੱਦਕੀ ਕਸਬੇ ਤੋਂ ਸਾਹਮਣੇ ਆਇਆ ਹੈ, ਜਿੱਥੇ ਹਨੀ ਟ੍ਰੈਪ ਵਿੱਚ ਫਸ ਕੇ 42 ਸਾਲਾ ਪ੍ਰਭਜੀਤ ਸਿੰਘ ਨੂੰ ਮੋਬਾਈਲ ਹੈਕਰਾਂ ਨੇ ਬਲੈਕਮੇਲ ਕਰ ਕੇ ਉਸ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ। ਜਦੋਂ ਉਸ ਕੋਲ ਦੇਣ ਲਈ ਪੈਸੇ ਨਹੀਂ ਸੀ ਤਾਂ ਉਸ ਨੇ ਆਪਣੇ ਹੀ ਘਰ ਦੇ ਬਾਥਰੂਮ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਹਨੀ ਟ੍ਰੈਪ ਵਿੱਚ ਫਸਿਆ ਇਕ ਹੋਰ ਵਿਅਕਤੀ, ਬਲੈਕਮੇਲਰਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ
ਹਨੀ ਟ੍ਰੈਪ ਯਾਨੀ ਮਿੱਠਾ ਜਾਲ, ਇਸ ਜਾਲ ਵਿੱਚ ਕਈ ਬੇਗੁਨਾਹ ਫਸ ਕੇ ਆਪਣੀ ਜਾਨ ਤੋਂ ਹੱਥ ਗੁਆ ਬੈਠੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਹਨੀ ਟ੍ਰੈਪ ਵਿੱਚ ਫਸ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਪੀੜਤ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰ ਕੇ ਕੀਤੀ ਇਨਸਾਫ ਦੀ ਮੰਗ :ਉਸ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਘਰੋਂ ਮਿਲੇ ਸੁਸਾਈਡ ਨੋਟ ਤੋਂ ਸਾਰੀ ਘਟਨਾ ਦਾ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਨੇ ਕੁਝ ਮੋਬਾਈਲ ਹੈਕਰਾਂ ਦੇ ਜਾਲ ਵਿੱਚ ਆ ਕੇ ਉਨ੍ਹਾਂ ਵੱਲੋਂ ਬਲੈਕਮੇਲ ਕਰਨ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਾਰੀ ਜਾਣਕਾਰੀ ਪਰਿਵਾਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ। ਪੀੜਤ ਪਰਿਵਾਰ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਮੰਗ ਕੀਤੀ ਹੈ ਕਿ ਪ੍ਰਭਜੀਤ ਨੂੰ ਖੁਦਕੁਸ਼ੀ ਲਈ ਤੰਗ ਕਰਨ ਵਾਲੇ ਲੋਕਾਂ 'ਤੇ ਕਾਰਵਾਈ ਕੀਤੀ ਜਾਵੇ, ਪਰ ਪੁਲਿਸ ਪਰਿਵਾਰ ਵਾਲਿਆਂ ਨੂੰ ਅਗਲੀ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਕੋਈ ਹੋਰ ਇਸ ਦੇ ਜਾਲ ਵਿਚ ਫਸ ਜਾਵੇਗਾ।
- PM Modi Returns: ਤਿੰਨ ਦੇਸ਼ਾਂ ਦਾ ਦੌਰਾ ਕਰਕੇ ਵਾਪਸ ਪਰਤੇ ਪੀਐਮ ਮੋਦੀ, ਕਿਹਾ - ਜਿੱਥੇ ਵੀ ਜਾਂਦਾ ਹਾਂ ਮਾਣ ਮਹਿਸੂਸ ਕਰਦਾ ਹਾਂ
- ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ, ਪਰਿਵਾਰ ਦਾ ਇਲਜ਼ਾਮ- "ਸਹੁਰਿਆਂ ਨੇ ਕੀਤਾ ਕਤਲ"
- ਲੁਧਿਆਣਾ 'ਚ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ, ਪੁਲਿਸ ਅਣਪਛਾਤੇ ਹਮਲਾਵਰ ਦੀ ਕਰ ਰਹੀ ਭਾਲ
ਪਰਿਵਾਰ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ :ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਪ੍ਰਭਜੀਤ ਸਿੰਘ ਦੇ ਦੋ ਛੋਟੇ ਬੱਚੇ ਹਨ ਅਤੇ ਪ੍ਰਭਜੀਤ ਸਿੰਘ ਗੈਸ ਸਿਲੰਡਰ ਵਾਲੀ ਏਜੰਸੀ ਵਿੱਚ ਬਤੌਰ ਮੈਨੇਜਰ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਉਸ ਦੇ ਫੋਨ ਉਤੇ ਆਏ ਕਾਲ ਤੋਂ ਬਾਅਦ ਪ੍ਰਭਜੀਤ ਹੈਕਰਾਂ ਦੇ ਜਾਲ ਵਿੱਚ ਫਸ ਗਿਆ। ਪ੍ਰਭਜੀਤ ਲਗਾਤਾਰ ਹਨੀ ਟ੍ਰੈਪ ਵਿੱਚ ਫਸਦਾ ਚਲਿਆ ਗਿਆ ਤੇ ਸਭ ਕੁਝ ਲੁਟਾ ਕੇ ਆਖਰ ਆਤਮਹੱਤਿਆ ਕਰਨ ਲਈ ਮਜਬੂਰ ਹੋ ਗਿਆ। ਹੁਣ ਉਸ ਦੀ ਪਤਨੀ ਨੂੰ ਆਪਣੇ ਪਤੀ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਘਰ-ਘਰ ਜਾ ਕੇ ਠੋਕਰ ਖਾਣੀ ਪੈ ਰਹੀ ਹੈ। ਪ੍ਰੈਸ ਤੋਂ ਬਾਅਦ ਕਾਨਫਰੰਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਪਰ ਹੁਣ ਤੱਕ ਪੁਲਿਸ ਦੇ ਹੱਥ ਬਿਲਕੁਲ ਖਾਲੀ ਹਨ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।