ਫ਼ਿਰੋਜ਼ਪੁਰ:ਪੰਜਾਬ ਦੇ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ (Chief Minister Chanjit Singh Channi) ਵੱਲੋਂ ਕੁਝ ਦਿਨ ਪਹਿਲਾਂ ਰੇਤ ਨੂੰ ਲੈਕੇ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਰੇਤ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਸੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Chanjit Singh Channi) ਵੱਲੋਂ ਖੁਦ ਇਸ ਦਾ ਮੁੱਲ ਤੈਅ ਕੀਤਾ ਗਿਆ ਸੀ। ਮੁੱਖ ਮੰਤਰੀ ਚੰਨੀ (Chief Minister Channi) ਵੱਲੋਂ 5.50 ਪੈਸੇ ਰੇਤ ਦਾ ਮੁੱਲ ਤੈਅ ਕੀਤਾ ਗਿਆ ਸੀ, ਪਰ ਅਫਸੋਸ ਇਹ ਐਲਾਨ ਵੀ ਸਰਕਾਰ ਦੇ ਬਾਕੀ ਐਲਾਨਾਂ ਵਾਂਗ ਸਿਰਫ਼ ਕਾਗਜ਼ਾ ਤੱਕ ਹੀ ਸਿਮਤ ਰਹਿ ਗਿਆ ਹੈ। ਜਿਸ ਦੀ ਤਾਜ਼ਾ ਮਿਸਾਇਲ ਫ਼ਿਰੋਜ਼ਪੁਰ (Ferozepur) ‘ਚ ਵੇਖਣ ਨੂੰ ਮਿਲੀ ਹੈ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Chanjit Singh Channi) ਦੇ ਐਲਾਨ ਤੋਂ ਬਾਅਦ ਵੀ ਰੇਤ ਮਾਫੀਆ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Chanjit Singh Channi) ਵੱਲੋਂ ਰੇਤ ਦੀ ਟਰਾਲੀ ਦਾ 800 ਰੁਪਏ ਮੁੱਲ ਤੈਅ ਕੀਤਾ ਗਿਆ ਸੀ, ਪਰ ਫ਼ਿਰੋਜ਼ਪੁਰ (Ferozepur) ਵਿੱਚ ਅੱਜ ਵੀ 3500 ਤੋਂ 4000 ਹਜ਼ਾਰ ਵਿੱਚ ਰੇਤ ਦੀ ਟਰਾਲੀ ਮਿਲ ਰਹੀ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ (Chief Minister) ਦੇ ਹੁਕਮਾਂ ਤੋਂ ਬਾਅਦ ਵੀ ਰੇਤ ਦੇ ਵਪਾਰੀ ਸਰਕਾਰ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਨ।