ਫਿਰੋਜ਼ਪੁਰ: ਬੀਤ੍ਹੇ ਦਿਨ ਬੀਐੱਸਐਫ਼ ਵੱਲੋਂ ਜਲਾਲਾਬਾਦ ਲਾਗੇ ਪੈਂਦੀ ਬੀਓਪੀ ਚੱਕ ਖੀਵਾ ਪੋਸਟ ਤੋਂ ਪਾਕਿਸਤਾਨੀ ਨਾਗਰਿਕ ਨੂੰ ਭਾਰਤ ’ਚ ਦਾਖ਼ਲ ਹੋਣ ਮੌਕੇ ਗ੍ਰਿਫ਼ਤਾਰ ਕੀਤਾ ਗਿਆ।
ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਸ਼ਖ਼ਸ ਦੇ ਕੋਲੋਂ ਨੱਬੇ ਰੁਪਏ ਪਾਕਿਸਤਾਨੀ ਕਰੰਸੀ ਦੇ ਬਰਾਮਦ ਹੋਏ ਨੇ ਸ਼ਖ਼ਸ ਦੀ ਉਮਰ ਤਕਰੀਬਨ ਬਾਈ ਸਾਲ ਅਤੇ ਨਾਂਅ ਗੁਲਾਮ ਦਸਤਰੀ ਹੈ। ਫੜਿਆ ਗਿਆ ਸ਼ਖ਼ਸ ਕਾਫ਼ੀ ਚੁਸਤ ਚਲਾਕ ਹੈ ਅਤੇ ਉਸ ਵੱਲੋਂ ਵਾਰ-ਵਾਰ ਬਿਆਨ ਬਦਲੇ ਜਾ ਰਹੇ ਹਨ।
ਬੀਐੱਸਐਫ਼ ਵੱਲੋਂ ਪਾਕਿਸਤਾਨੀ ਕਰੰਸੀ ਸਮੇਤ ਇੱਕ ਘੁਸਪੈਠੀਆ ਗ੍ਰਿਫ਼ਤਾਰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰ ਰਿਮਾਂਡ ਕੀਤਾ ਹਾਸਲ
ਬੀਐੱਸਐਫ਼ ਵੱਲੋਂ ਇਸ ਸ਼ਖ਼ਸ ਨੂੰ ਜਲਾਲਾਬਾਦ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿੱਥੇ ਸਥਾਨਕ ਪੁਲਿਸ ਨੇ ਪਾਕਿਸਤਾਨੀ ਨਾਗਰਿਕ ਖ਼ਿਲਾਫ਼ ਪਾਸਪੋਰਟ ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ।
ਇਸ ਪਾਕਿਸਤਾਨੀ ਨਾਗਰਿਕ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸ਼ਖ਼ਸ ਨੂੰ ਅੰਮ੍ਰਿਤਸਰ ਜੇਆਈਸੀ ਨੂੰ ਭੇਜਿਆ ਜਾਵੇਗਾ, ਜਿੱਥੇ ਇਸ ਪੱਖੋ ਜਾਂਚ ਕੀਤੀ ਜਾਏਗੀ ਕਿ ਇਹ ਭਾਰਤ ਵਿੱਚ ਕਿਸ ਮਕਸਦ ਨਾਲ ਦਾਖ਼ਲ ਹੋਇਆ ਹੈ।