ਮਨੀਲਾ 'ਚ ਫਿਰੋਜ਼ਪੁਰ ਦੇ ਨੋਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ ਫਿਰੋਜ਼ਪੁਰ:ਚੰਗੇ ਭਵਿੱਖ ਲਈ ਮਨੀਲਾ (A youth from Ferozepur was shot dead in Manila) ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਪਿਤਾ ਪੂਰਨ ਸਿੰਘ ਸੇਖੋਂ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਭੋਲੂ ਸੇਖੋਂ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ(Demanding justice from the government of Manila) ਕਰ ਦਿੱਤਾ ਗਿਆ।
ਘਾਤ ਲਗਾ ਕੇ ਹਮਲਾ:ਮ੍ਰਿਤਕ ਦੇ ਪਿਤਾ ਮੁਤਾਬਿਕ ਉਨ੍ਹਾਂ ਤਿੰਨ ਬੱਚੇ ਇਕ ਲੜਕੀ ਉੱਤੇ ਦੋ ਲੜਕੇ ਹਨ। ਦੋਵੇਂ ਲੜਕੇ ਮਨੀਲਾ ਵਿਚ ਹੀ ਰਹਿ ਰਹੇ ਹਨ (Both boys are living in Manila) ਅਤੇ ਪਰਵਿੰਦਰ ਖਾਣਾ ਖਾਣ ਲਈ ਸਮਾਨ ਲੈਣ ਜਦ ਕਮਰੇ ਵਿਚੋਂ ਬਾਹਰ ਗਿਆ ਤਾਂ ਹਮਲਾਵਰ ਪਹਿਲਾਂ ਹੀ ਕੁਝ ਦੂਰੀ ਉੱਤੇ ਤਾਕ ਲਗਾਈ ਬੈਠਾ (The attacker was already sitting at some distance) ਸੀ ਅਤੇ ਉਸ ਨੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ|
ਸਰਕਾਰ ਅੱਗੇ ਮੰਗ:ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੇ ਬੱਚਿਆਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਸਰਕਾਰ ਅੱਗੇ ਵੀ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉਪਰ ਠੱਲ੍ਹ ਪਾਈ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਪਰਵਿੰਦਰ ਸਿੰਘ ਦਾ ਵਰਕ ਪਰਮਿਟ (The work permit papers have expired) ਦੇ ਕਾਗਜ਼ ਖ਼ਤਮ ਹੋ ਚੁੱਕੇ ਸਨ। ਜਿਸ ਨੂੰ ਬਣਵਾਉਣ ਦੇ ਡੇਢ ਮਹੀਨੇ ਦੇ ਕਰੀਬ ਲੱਗਣਾ ਸੀ ਅਤੇ ਉਨ੍ਹਾਂ ਨੇ ਆਪਣੇ ਦੂਸਰੇ ਬੇਟੇ ਨੂੰ ਕਿਹਾ ਕਿ ਉਸਦਾ ਅੰਤਮ ਸੰਸਕਾਰ ਉੱਥੇ ਹੀ ਕਰ ਦਿੱਤਾ ਜਾਵੇ ਤਾਂ ਜੋ ਉਸ ਦੀ ਲਾਸ਼ ਨੂੰ ਰੋਲਿਆ ਨਾ ਜਾ ਸਕੇ ।
ਇਹ ਵੀ ਪੜ੍ਹੋ:ਅੱਤਵਾਦੀ ਹਰਵਿੰਦਰ ਦੇ ਸਾਥੀ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਰਿੰਦਾ ਦੀ ਗ੍ਰਿਫ਼ਤਾਰੀ ਤੇ ਸਸਪੈਂਸ ਬਰਕਰਾਰ, ਪਹਿਲਾਂ ਰਿੰਦਾ ਦੇ ਮਾਰੇ ਜਾਣ ਦੀਆਂ ਆਈਆਂ ਸਨ ਖ਼ਬਰਾਂ
ਦੱਸ ਦਈਏ ਕਿ ਕੁਝ ਸਾਲ ਪਹਿਲਾਂ ਵੀ ਇਸ ਪਿੰਡ ਦੇ ਇਕ ਨੌਜਵਾਨ ਭਗਵੰਤ ਸਿੰਘ ਦੀ ਮਨੀਲਾ ਵਿਖੇ ਕਤਲ ਕਰ ਦਿੱਤਾ ਸੀ, ਜੋਕਿ ਭੋਲੂ ਸੇਖੋਂ ਦਾ ਕਰੀਬੀ ਸਾਥੀ ਸੀ। ਮ੍ਰਿਤਕ ਭੋਲੂ ਸੇਖੋਂ 4 ਸਾਲ ਪਹਿਲਾਂ ਮਨੀਲਾ ਗਿਆ ਸੀ। ਮ੍ਰਿਤਕ ਦਾ ਇਕ ਭਰਾ ਵੀ ਮਨੀਲਾ ਵਿਚ ਹੈ ਅਤੇ ਦੋਵੇਂ ਭਰਾ ਓਥੇ ਫਾਇਨਾਂਸ ਦਾ ਕੰਮ ਕਰਦੇ ਸਨ।