ਪੰਜਾਬ

punjab

ਨਸ਼ੇ ਦੇ ਦੈਂਤ ਨੇ ਨਿਗਲਿਆ 22 ਸਾਲਾ ਨੌਜਵਾਨ

By

Published : Jan 10, 2020, 10:02 AM IST

ਛਾਉਣੀ ਇਲਾਕੇ ਵਿੱਚ ਰਹਿਣ ਵਾਲੇ 22 ਸਾਲਾ ਵਿੱਕੀ ਦੀ ਨਸ਼ੇ ਦੀ ਓਵਕਡੋਜ਼ ਨਾਲ ਮੌਤ ਹੋ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਨਸ਼ੇ ਦੇ ਦੈਂਤ ਨੇ 22 ਸਾਲਾ ਨੌਜਵਾਨ ਨੂੰ ਲਿਆ ਆਪਣੇ ਕਲਾਵੇ `ਚ
ਫ਼ੋਟੋ

ਫਿਰੋਜ਼ਪੁਰ: ਛਾਉਣੀ ਇਲਾਕੇ ਵਿੱਚ ਰਹਿਣ ਵਾਲੇ 22 ਸਾਲਾ ਵਿੱਕੀ ਦੀ ਨਸ਼ੇ ਦੀ ਓਵਕਡੋਜ਼ ਨਾਲ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਨੇ ਨਸ਼ੇ ਦੇ ਸੌਦਾਗਰਾਂ ਨੂੰ ਕੋਸਦਿਆਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਗੁਹਾਰ ਲਗਾਈ।

ਵੇਖੋ ਵੀਡੀਓ

ਨਸ਼ੇ ਦੀ ਚਪੇਟ ਵਿੱਚ ਆਏ ਨੌਜਵਾਨ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ-ਘਰ ਸਪਲਾਈ ਹੋ ਰਿਹਾ ਨਸ਼ਾ ਲਗਾਤਾਰ ਨੌਜਵਾਨਾਂ ਦੀ ਜਾਨ `ਤੇ ਭਾਰੂ ਪੈ ਰਿਹਾ ਹੈ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬਿਆਨ ਦੇਣ ਤੋਂ ਇਲਾਵਾ ਕੁੱਝ ਵੀ ਕਰਨ ਨੂੰ ਤਿਆਰ ਨਹੀਂ।

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਤੁਰੰਤ ਨਸ਼ਾ ਸੌਦਾਗਰਾਂ ਨੂੰ ਕਾਬੂ ਕਰਕੇ ਮੌਤ ਦੇ ਮੂੰਹ ਵੱਲ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ।

ਦੱਸ ਦੇਈਏ ਕਿ ਪਰਿਵਾਰ ਨੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਅਤੇ ਨਾ ਹੀ ਪੋਸਟਮਾਰਟਮ ਕਰਵਾਇਆ ਹੈ।

ABOUT THE AUTHOR

...view details