ਪੰਜਾਬ

punjab

ETV Bharat / state

ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਮਦਦ ਦੀ ਉਡੀਕ 'ਚ

ਪੰਜਾਬ 'ਚ ਦਹਾਕਿਆਂਬੱਧੀ ਚੱਲੇ ਕਾਲੇ ਦੌਰ ਸਮੇਂ ਅੱਤਵਾਦੀਆਂ ਵੱਲੋਂ ਅਬੋਹਰ ਵਿੱਚ ਸ਼ਰ੍ਹੇਆਮ ਅੱਤਵਾਦੀਆਂ ਨੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਵਿੱਚ ਇਕ ਵਿਅਕਤੀ ਨੂੰ ਗੋਲੀ ਵੀ ਲੱਗੀ, ਜਿਸ ਦਾ ਕਈ ਸਾਲ ਇਲਾਜ ਚੱਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ 31 ਸਾਲ ਦੇ ਬੀਤਣ ਬਾਅਦ ਵੀ ਭੋਲਾ ਨਾਂਅ ਦਾ ਵਿਅਕਤੀ ਬੱਸ ਸਟੈਂਡ ਤੇ ਪਖਾਨਿਆਂ ਦੀ ਸਫ਼ਾਈ ਕਰਨ ਲਈ ਮਜਬੂਰ ਹੈ ਜਿਸ ਨੂੰ ਅੱਜ ਤਕ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ।

ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਮਦਦ ਦੀ ਉਡੀਕ 'ਚ
ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਮਦਦ ਦੀ ਉਡੀਕ 'ਚ

By

Published : Mar 9, 2021, 9:18 PM IST

ਫ਼ਜ਼ਿਲਕਾ: ਪੰਜਾਬ 'ਚ ਦਹਾਕਿਆਂਬੱਧੀ ਚੱਲੇ ਕਾਲੇ ਦੌਰ ਸਮੇਂ ਅਤਿਵਾਦੀਆਂ ਵੱਲੋਂ ਅਬੋਹਰ ਵਿੱਚ ਸ਼ਰ੍ਹੇਆਮ ਅਤਿਵਾਦੀਆਂ ਨੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਜਿਸ ਦਾ ਕਈ ਸਾਲ ਇਲਾਜ ਚੱਲਿਆ।

ਹੈਰਾਨੀ ਵਾਲੀ ਗੱਲ ਇਹ ਹੈ ਕਿ 31 ਸਾਲ ਦੇ ਬੀਤਣ ਬਾਅਦ ਵੀ ਭੋਲਾ ਨਾਮ ਦਾ ਵਿਅਕਤੀ ਬੱਸ ਸਟੈਂਡ ਤੇ ਪਖਾਨਿਆਂ ਦੀ ਸਫ਼ਾਈ ਕਰਨ ਲਈ ਮਜਬੂਰ ਹੈ ਜਿਸ ਨੂੰ ਅੱਜ ਤਕ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ। ਹੁਣ ਭੋਲੋੇ ਦੀ ਹਾਲਤ ਨੂੰ ਵੇਖਦਿਆਂ ਨਗਰ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭੋਲੇ ਦੇ ਕਿਸੇ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ।

ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਮਦਦ ਦੀ ਉਡੀਕ 'ਚ

ਭੋਲੇ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ 1990 'ਚ ਅੱਜ ਦੇ ਦਿਨ ਬਜ਼ਾਰ ਨੰਬਰ 12 'ਚ ਜਦੋਂ ਗੋਲੀਆਂ ਚੱਲ ਰਹੀਆਂ ਸਨ ਤਾਂ ਉਸ ਨੂੰ ਉਸ ਵੇਲੇ ਬਿਲਕੁਲ ਵੀ ਪਤਾ ਨਹੀਂ ਚੱਲਿਆ ਜਦੋਂ ਕਿ ਉਸ ਦੀ ਬਾਂਹ ਵਿੱਚ ਗੋਲੀ ਲੱਗੀ ਸੀ। ਮਿਲਟਰੀ ਹਸਪਤਾਲ ਵਿੱਚ ਉਸ ਦੀ ਬਾਂਹ ਵਿੱਚੋਂ ਗੋਲੀ ਕੱਢੀ ਗਈ ਅਤੇ ਉਸ ਤੋਂ ਬਾਅਦ ਇਲਾਜ ਚਲਦਾ ਰਿਹੈ। ਉਸ ਸਮੇਂ ਲੋਕਾਂ ਨੇ ਤਾਂ ਉਸ ਦੀ ਮਦਦ ਕੀਤੀ ਪਰ ਸਰਕਾਰ ਨੇ ਕੋਈ ਮੱਦਦ ਨਹੀਂ ਕੀਤੀ।

ਉਸ ਦੀ ਸਰਕਾਰ ਕੋਲੋਂ ਮੰਗ ਹੈ ਕਿ ਉਸ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।

ABOUT THE AUTHOR

...view details