ਪੰਜਾਬ

punjab

NRI ਕਤਲ ਮਾਮਲਾ: HC ਨੇ ਡੀ.ਜੀ.ਪੀ ਪੰਜਾਬ ਨੂੰ SIT ਬਣਾਕੇ ਕਾਰਵਾਈ ਕਰਨ ਦੇ ਦਿੱਤੇ ਹੁਕਮ

By

Published : Mar 25, 2019, 12:21 PM IST

ਫ਼ਾਜ਼ਿਲਕਾ ਦੇ ਅਬੋਹਰ ਵਿਖੇ ਸ਼ਰਾਬ ਦਾ ਕਾਰੋਬਾਰ ਕਰਦੇ ਐਨ.ਆਰ.ਆਈ ਬਲਕਰਨ ਸਿੰਘ ਦਾ ਜ਼ਮੀਨੀ ਝਗੜੇ ਕਾਰਨ ਕੁਝ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਬਲਕਰਨ ਸਿੰਘ ਭੁੱਲਰ।

ਫ਼ਾਜ਼ਿਲਕਾ : ਲਗਭਗ ਡੇਢ ਸਾਲ ਪਹਿਲਾਂ ਦੀਵਾਲੀ ਵਾਲੇ ਦਿਨ ਬਲਕਰਨ ਸਿੰਘ ਨਾਂ ਦੇ ਇੱਕ ਐਨ.ਆਰ.ਆਈ ਦਾ ਜ਼ਮੀਨੀ ਝਗੜੇ ਕਾਰਨ ਉਸ ਦੇ ਖੇਤਾਂ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਜ਼ਮੀਨੀ ਝਗੜੇ ਕਾਰਨ ਐਨ.ਆਰ.ਆਈ ਦਾ ਕੀਤਾ ਕਤਲ

ਉੱਕਤ ਐਨ.ਆਰ.ਆਈ ਜੋ ਕਿ ਫ਼ਾਜ਼ਲਿਕਾ ਦੇ ਅਬੋਹਰ ਵਿੱਚ ਸ਼ਰਾਬ ਦਾ ਕਾਰੋਬਾਰ ਕਰਦਾ ਸੀ, ਉਸਦਾ ਯੂਪੀ ਦੇ ਇੱਕ ਗੈਂਗਸਟਰ ਨੇ 4 ਹੋਰ ਵਿਅਕਤੀਆਂ ਮਿਲ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਕਤਲ ਕੇਸ ਵਿੱਚ ਸ਼ਾਮਲ 2 ਮੁਲਜ਼ਮਾਂਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਬਾਕੀ ਦੇ ਦੋ ਭਗੌੜੇ ਹਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਵੇਂ ਫ਼ਰਾਰ ਮੁਲਜ਼ਮਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਇਸ ਸਬੰਧੀ ਮ੍ਰਿਤਕ ਦੇ ਭਰਾ ਬਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਾ ਕਰਨ ਕਰ ਕੇ ਹਾਈ ਕੋਰਟ ਦੀ ਮਦਦਮੰਗੀ ਗਈ ਅਤੇ ਹਾਈ ਕੋਰਟ ਨੇ ਡੀ.ਜੀ.ਪੀ ਪੰਜਾਬ ਨੂੰ ਇਸ ਮਾਮਲੇ ਸਬੰਧੀ ਸਿੱਟ(SIT) ਬਣਾ ਕੇ ਕਾਰਵਾਈ ਕਰਨ ਅਤੇ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।

ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੇ ਐਨ.ਆਰ.ਆਈ ਭਰਾ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਸੀ, ਪਰ ਕਤਲ ਵਾਲੇ ਦਿਨ ਦੋਵੇਂ ਗੰਨਮੈਨ ਗਾਇਬ ਹੋ ਗਏ। ਫ਼ਾਜ਼ਿਲਕਾ ਪੁਲਿਸ ਨੇ ਦੋਵੇਂ ਗੰਨਮੈਨਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਤਰੱਕੀ ਦੇ ਦਿੱਤੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਸਭ ਵਿੱਚ ਪੁਲਿਸ ਵੀ ਮਿਲੀ ਹੋਈ ਹੈ।

ਇਸ ਮਾਮਲੇ ਸਬੰਧੀ ਡੀ.ਆਈ.ਜੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਐਸ.ਐਸ.ਪੀ ਵਲੋਂ ਪੁਲਿਸ ਸਾਥੀਆਂ ਨਾਲ ਮਿਲ ਕੇ ਦੋ ਆਰੋਪੀਆਂ ਕੁਲਬੀਰ ਸਿੰਘ, ਦਰਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੇ ਦੋ ਭਗੋੜਿਆਂ ਦੀ ਭਾਲ ਜਾਰੀ ਹੈ।

ABOUT THE AUTHOR

...view details