ਸ੍ਰੀ ਫਤਿਹਗੜ੍ਹ ਸਾਹਿਬ:ਸਾਉਥ ਅਮਰੀਕਾ (South America) ਦੇ ਪੀਰੂ ਦੇ ਲੀਮਾ ਸ਼ਹਿਰ ’ਚ ਇੰਟਨੈਸ਼ਨਲ ਸੂਟਿੰਗ ਸਪੋਰਟਸ ਫੈਡਰੇਸ਼ਨ (International Shooting Sports Federation) ਵੱਲੋਂ ਕਰਵਾਈ ਨਿਸ਼ਾਨੇਬਾਜੀ ਦੀ ਵਿਸ਼ਵ ਯੂਨੀਅਰ ਚੈਂਪੀਅਨਸ਼ਿਪ (Junior World Championships) ‘ਚ ਟੀਮ ਈਵੈਂਟ ’ਚ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲਾ ਬੱਸੀ ਪਠਾਣਾ ਦਾ ਜੰਮਪਲ ਰਾਜਪ੍ਰੀਤ ਸਿੰਘ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (Sri Fatehgarh Sahib) ਵਿਖੇ ਨਤਮਸਤਕ ਹੋਇਆ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਰਾਜਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਰਾਜਪ੍ਰੀਤ ਦੇ ਬੱਸੀ ਪਠਾਣਾ ਪਹੁੰਚਣ ਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਬੈਂਡ ਵਾਜਿਆ ਨਾਲ ਉਸ ਦਾ ਨਿੱਘਾ ਸਵਾਗਤ ਕੀਤਾ।
ਇਹ ਵੀ ਪੜੋ: ਇਤਰਾਜ਼ਯੋਗ ਟਿੱਪਣੀ ਮਾਮਲੇ ਵਿਚ ਯੁਵਰਾਜ ਸਿੰਘ ਨੂੰ ਅਦਾਲਤ ਵਿਚ ਹੋਣਾ ਹੋਵੇਗਾ ਪੇਸ਼
ਇਸ ਮੌਕੇ ਰਾਜਪ੍ਰੀਤ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 27 ਸਤੰਬਰ ਤੋਂ 10 ਅਕਤੂਬਰ ਤਕ ਕਰਵਾਈ ਗਈ ਸੀ ਜਿਸ ’ਚ ਭਾਰਤ ਦੇ 75 ਖਿਡਾਰੀਆਂ ਨੇ ਵੱਖ-ਵੱਖ ਈਵੈਂਟਾ ’ਚ ਭਾਗ ਲੈ ਰਹੇ ਹਨ ਅਤੇ ਉਸ ਨੇ 10 ਮੀਟਰ ਏਅਰ ਰਾਈਫਲ ਈਵੈਂਟ ‘ਚ ਟੋਕੀਓ ‘ਚ ਗੋਲਡ ਮੈਡਲ ਜਿੱਤਣ ਵਾਲੀ ਅਮਰੀਕਾ ਦੀ ਟੀਮ ਨੂੰ ਹਰਾ ਭਾਰਤ ਨੇ ਗੋਲਡ ਮੈਡਲ ਜਿੱਤਿਆ (Won the gold medal) ਅਤੇ ਮਿਕਸਡ ਈਵੈਂਟ ‘ਚ ਵੀ ਸਿਲਵਰ ਮੈਡਲ ਜਿੱਤਿਆ ਹੈ। ਖੁਸ਼ੀ ਜ਼ਾਹਿਰ ਕਰਦਿਆਂ ਨਿਸ਼ਾਨੇਬਾਜ਼ ਰਾਜਪ੍ਰੀਤ ਸਿੰਘ ਨੇ ਕਿਹਾ ਕਿ ਉਹ ਐਮਸੀਏ (MCA) ਕਰ ਰਿਹਾ ਹੈ ਤੇ ਉਨ੍ਹਾਂ ਦਾ ਟੀਚਾ ਹੋਰ ਖੇਡਾਂ ਵਿੱਚ ਪ੍ਰਾਪਤੀਆਂ ਕਰਕੇ ਆਪਣੇ ਦੇਸ਼ ਦਾ ਨਾਮ ਚਮਕਾਉਣਾ ਹੈ।