ਫ਼ਤਹਿਗੜ੍ਹ ਸਾਹਿਬ :ਜਿਲ੍ਹਾ ਫਤਿਹਗੜ੍ਹ ਦੇ ਬਲਾਕ ਅਮਲੋਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਯੂਨੀਵਸਿਟੀ ਵਿਚਾਲੇ ਚੱਲ ਰਹੇ ਵਿਵਾਦ ਨੂੰ ਉਸ ਵੇਲੇ ਵਿਰਾਮ ਲੱਗਿਆ ਜਦੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਪੰਜਾਬ ਸਰਕਾਰ ਦੇ ਆਰਡਰ ਲੈਕੇ ਵਿਆਦਾਰਥੀਆ ਕੋਲ ਪੁੱਜੇ। ਸਰਾਕਰ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੀ (Action taken at Desh Bhagat University) 5 ਕਰੋੜ ਦੀ ਇਨੋਮੇਟ ਫੰਡ ਜ਼ਬਤ ਕਰਨ ਅਤੇ ਅੱਗੇ ਤੋਂ ਨਰਸਿੰਗ ਕਾਲਜ ਵਿੱਚ ਦਾਖਲੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਦੋਂ ਕਿ ਰਹਿੰਦੇ ਬੈਚ ਦੀ ਪੜ੍ਹਾਈ ਬੱਚੇ ਇਥੋਂ ਹੀ ਪੂਰੀ ਕਰਨਗੇ।
ਸਿਹਤ ਮੰਤਰੀ ਨੂੰ ਮਿਲਿਆ ਸੀ ਵਫ਼ਦ :ਉਨ੍ਹਾਂ ਕਿਹਾ ਕਿ ਬਾਕੀ ਨਰਸਿੰਗ ਦੇ ਬੱਚਿਆ ਨੂੰ ਦੂਜੇ ਕਾਲਜ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿਸਦਾ ਪੂਰਾ ਖਰਚ ਕਰੀਬ 10 ਲੱਖ ਰੁਪਏ ਪ੍ਰਤੀ ਬੱਚਾ ਦੇਸ਼ ਭਗਤ ਯੂਨੀਵਰਸਿਟਿ ਨੂੰ ਦੇਣਾ ਪਵੇਗਾ। ਵਿਧਾਇਕ ਗੈਰੀ (Constituency MLA Gurinder Singh Gary) ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੀ ਕੱਲ੍ਹ ਵਿਦਿਆਰਥੀਆਂ ਦਾ ਵਫਦ ਆਪਣੀਆਂ ਸਮੱਸਿਆ ਲੈਕੇ ਸਿਹਤ ਮੰਤਰੀ ਨੂੰ ਮਿਲਿਆ ਸੀ ਜਿਨ੍ਹਾਂ ਨੇ ਵਿਦਿਆਰਥੀਆਂ ਦੀਆ ਮੁਸ਼ਕਿਲਾਂ ਨੂੰ ਸੁਣੀਆਂ ਅਤੇ ਯੂਨੀਵਰਸਿਟੀ ਖਿਲਾਫ ਸਖ਼ਤ ਐਕਸ਼ਨ ਲਿਆ।