ਸ੍ਰੀ ਫਤਿਹਗੜ੍ਹ ਸਾਹਿਬ:ਬਾਰ ਐਸ਼ੋਸੀਏਸ਼ਨ ਫਤਿਹਗੜ੍ਹ ਸਾਹਿਬ (Bar Association Fatehgarh Sahib) ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿਚ ਸਮੂਹ ਵਕੀਲਾ ਨੇ ਖਰੜ ਵਿਖੇ ਬੀਤੇ ਦਿਨ 3 ਵਕੀਲਾ ਉਤੇ ਹਮਲੇ ਕਾਰਨ ਕਲਮ ਛੋੜ ਹੜਤਾਲ (Leave strike) ਕੀਤੀ।
ਇਸ ਮੌਕੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਬੀਤੇ ਦਿਨ ਖਰੜ ਵਿਖੇ 3 ਵਕੀਲਾ ਤੇ ਕੁਝ ਵਿਅਕਤੀਆਂ ਵੱਲੋ ਹਮਲਾ ਕਰਕੇ ਬੁਰੀ ਤਰਾਂ ਜਖਮੀ ਕੀਤਾ ਗਿਆ ਸੀ। ਜਿਸ ਕਰਕੇ ਪੰਜਾਬ ਦੇ ਸਮੂਹ ਵਕੀਲ ਹੜਤਾਲ ਤੇ ਹਨ। ਉਨ੍ਹਾ ਕਿਹਾ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।