ਪੰਜਾਬ

punjab

ETV Bharat / state

ਕੋਈ ਸਿੱਖ ਵਿਦਵਾਨ ਦੱਸੇ ਕੀ ਧੀ ਨੂੰ ਕਤਲ ਕਰਨਾ ਜਾਂ ਢਿੱਡ ’ਚ ਮਾਰ ਦੇਣਾ ਗੁਨਾਹ ਨਹੀਂ ਹੈ: ਮਾਨ

ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਤੇ ਕਿਸਾਨੀ ਮੁੱਦੇ ’ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਤਾਂ ਖੇਤੀਬਾੜੀ ਕਨੂੰਨ ਦੇ ਮਸਲੇ ਨੂੰ ਹੱਲ ਕਰਨ ਲਈ ਤਿਆਰ ਹੈ ਪਰ ਕਿਸਾਨ ਆਪਣੀ ਜਿੱਦ ਤੇ ਅੜੇ ਹਨ।

ਤਸਵੀਰ
ਤਸਵੀਰ

By

Published : Dec 26, 2020, 11:01 PM IST

ਫ਼ਤਿਹਗੜ੍ਹ ਸਾਹਿਬ: ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਸਭਾ ਦਾ ਅੱਜ ਦੂਜਾ ਦਿਨ ਸੀ ਜਿਸਦੇ ਦੂਜੇ ਦਿਨ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਮਾਲ ਦਲ ਵੱਲੋਂ ਹਰ ਸਾਲ ਸ਼ਹੀਦੀ ਸਭਾ ਨੂੰ ਸਮਰਪਤ ਧਾਰਮਿਕ ਸਮਾਗਮ ਕਰਦੀ ਹੈ, ਇਸ ਵਾਰ ਵੀ ਸ਼ਨੀਵਾਰ ਨੂੰ ਮਾਨ ਦਲ ਅਮ੍ਰਿਤਸਰ ਦੇ ਵੱਲੋਂ ਸ਼ਹੀਦਾਂ ਨੂੰ ਸਮਰਪਤ ਅਰਦਾਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਮੌਜੂਦ ਰਹੇ।

ਵਿਡੀਉ

ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਤੇ ਕਿਸਾਨੀ ਮੁੱਦੇ ’ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਤਾਂ ਖੇਤੀਬਾੜੀ ਕਨੂੰਨ ਦੇ ਮਸਲੇ ਨੂੰ ਹੱਲ ਕਰਨ ਲਈ ਤਿਆਰ ਹੈ ਪਰ ਕਿਸਾਨ ਆਪਣੀ ਜਿੱਦ ਤੇ ਅੜੇ ਹਨ।

ਇਸ ਮੌਕੇ ਐਸਜੀਪੀਸੀ ਪ੍ਰਧਾਨ ਉੱਤੇ ਤੰਜ ਕਸਦੇ ਹੋਏ ਮਾਨ ਨੇ ਕਿਹਾ ਕਿ ਸਿੱਖ ਮਰਿਆਦਾ ਅਨੁਸਾਰ ਧੀ ਨੂੰ ਮਾਰਨਾ ਜਾਂ ਢਿੱਡ ਵਿੱਚ ਮਾਰ ਦੇਣਾ ਗੁਨਾਹ ਹੈ। ਹੁਣ ਜਿਸਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਸਨੇ ਗੁਨਾਹ ਕੀਤਾ ਹੈ ? ਜਾਂ ਨਹੀ, ਜੇਕਰ ਕੀਤਾ ਹੈ ਤਾਂ ਉਸਨੂੰ ਪ੍ਰਧਾਨ ਕਿਉਂ ਬਣਾਇਆ ਗਿਆ ਹੈ।

ABOUT THE AUTHOR

...view details