ਪੰਜਾਬ

punjab

By

Published : Jun 11, 2022, 6:50 PM IST

ETV Bharat / state

ਮੂਸੇਵਾਲਾ ਦੇ ਜਨਮਦਿਨ ’ਤੇ ਨੌਜਵਾਨਾਂ ਦਾ ਸੁਪਨਾ ਰਿਹਾ ਅਧੂਰਾ !

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਨੂੰ ਨੌਜਵਾਨਾਂ ਵੱਲੋਂ ਜਿੱਥੇ ਕੇਕ ਕੱਟ ਖੁਸ਼ੀ ਮਨਾਉਣੀ ਸੀ ਉਸ ਥਾਂ ਅੱਜ ਲੋਕ ਵੱਖ ਵੱਖ ਢੰਗਾਂ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਫਰੀਦਕੋਟ ’ਚ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋਕੇ ਛਬੀਲ ਲਗਾਈ ਗਈ ਅਤੇ ਉਸਨੂੰ ਯਾਦ ਕਰ ਰਹੇ ਹਨ। ਇਸ ਮੌਕੇ ਨੌਜਵਾਨਾਂ ਵੱਲੋ ਡੀਜੇ ਤੇ ਸਿੱਧੂ ਮੂਸੇਵਾਲਾ ਦੇ ਗੀਤ ਲਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।

ਨੌਜਵਾਨਾਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋਕੇ ਛਬੀਲ ਲਗਾਈ ਗਈ
ਨੌਜਵਾਨਾਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋਕੇ ਛਬੀਲ ਲਗਾਈ ਗਈ

ਫਰੀਦਕੋਟ:ਜਿੱਥੇ ਅੱਜ 11 ਜੂਨ ਨੂੰ ਸ਼ੁਭਦੀਪ ਸਿੰਘ ਸਿੱਧੂ ਉਰਫ ਮੂਸੇਵਾਲਾ ਦਾ ਜਨਮ ਦਿਨ ਉਸਦੀ ਨਵੀ ਹਵੇਲੀ 'ਚ ਪੂਰੀ ਧੂਮਧਾਮ ਨਾਲ ਮਨਾਇਆ ਜਾਣਾ ਸੀ ਪਰ ਅਫਸੋਸ ਨਾਲ ਉਹ ਸਾਰੇ ਅਰਮਾਨ ਸਿੱਧੂ ਨੂੰ ਚਾਹੁਣ ਵਾਲਿਆਂ ਦੇ ਧਰੇ ਧਰਾਏ ਰਹਿ ਗਏ, ਪਰ ਉਸਦੀ ਯਾਦ ਨੂੰ ਤਾਜ਼ਾ ਰੱਖਣ ਲਈ ਪੌਦੇ ਲਗਾ ਰਹੇ ਹਨ,ਉਸਦੀ ਸਸਕਾਰ ਵਾਲੀ ਜਗ੍ਹਾ ਤੇ ਨਤਮਸਤਕ ਹੋਕੇ ਉਸਨੂੰ ਜਨਮ ਦਿਨ ’ਤੇ ਯਾਦ ਕਰ ਰਹੇ ਹਨ।

ਇਸਦੇ ਨਾਲ ਅੱਜ ਅੱਤ ਦੀ ਗਰਮੀ 'ਚ ਸਿੱਧੂ ਦੀ ਯਾਦ ’ਚ ਛਬੀਲਾਂ ਲਗਾ ਕੇ ਲੋਕਾਂ ਦੇ ਕਾਲਜੇ ਠਾਰੇ ਜਾ ਰਹੇ ਹਨ। ਉਸਨੂੰ ਯਾਦ ਕੀਤਾ ਜਾ ਰਿਹਾ ਅਜਿਹਾ ਫਰੀਦਕੋਟ ਚ ਦੇਖਣ ਨੂੰ ਮਿਲਿਆ ਜਿੱਥੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋਕੇ ਛਬੀਲ ਲਗਾਈ ਗਈ ਅਤੇ ਉਸਨੂੰ ਯਾਦ ਕਰ ਰਹੇ ਹਨ। ਇਸ ਮੌਕੇ ਨੌਜਵਾਨਾਂ ਵੱਲੋ ਡੀਜੇ ਤੇ ਸਿੱਧੂ ਮੂਸੇਵਾਲਾ ਦੇ ਗੀਤ ਲਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।

ਨੌਜਵਾਨਾਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋਕੇ ਛਬੀਲ ਲਗਾਈ ਗਈ

ਇਸ ਮੌਕੇ ਭਾਵੁਕ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹ ਤਾਂ ਛਬੀਲ ਲਗਾ ਕੇ ਯਾਦ ਕਰ ਰਹੇ ਹਨ, ਪਰ ਉਸਦੇ ਮਾਤਾ-ਪਿਤਾ ’ਤੇ ਕੀ ਗੁਜਰਦੀ ਬੀਤਦੀ ਹੋਏਗੀ ਕੋਈ ਨਹੀਂ ਦਸ ਸਕਦਾ ਸਾਡੀ ਬੇਨਤੀ ਸਰਕਾਰ ਨੂੰ ਕੇ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਕਰ ਬਾਈ ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਇਆ ਜਾਵੇ।

ਨੌਜਵਾਨਾਂ ਨੇ ਅੱਗੇ ਕਿਹਾ ਕਿ ਅੱਜ ਦਾ ਦਿਨ ਤਾਂ ਅਸੀਂ ਸੋਚਿਆ ਨਹੀਂ ਸੀ ਇਸ ਤਰ੍ਹਾਂ ਮਨਾਉਣਾ ਪਾਊ ਕਿਓਂਕਿ ਅਸੀਂ ਤਾਂ 6 ਮਹੀਨੇ ਪਹਿਲਾਂ ਸੋਚਿਆ ਸੀ ਕਿ ਇਸ ਵਾਰ ਸਿੱਧੂ ਦੀ ਹਵੇਲੀ ਕੇਕ ਕੱਟਕੇ ਜਨਮ ਦਿਨ ਮਨਾਵਾਂਗੇ ਪਰ ਅਫਸੋਸ ਸਾਡੇ ਮਨਾਂ ਦੀ ਰੀਝ ਧਰੀ ਧਰਾਈ ਰਹਿ ਗਈ।

ਉਨ੍ਹਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਵੀ ਗਿਲਾ ਕਰਦਿਆਂ ਕਿਹਾ ਕਿ ਉਹ ਕਹਿੰਦੇ ਦੀ ਉਨ੍ਹਾਂ ਦੀ ਸਰਕਾਰ ਚ ਨੌਜਵਾਨ ਵਿਦੇਸ਼ ਨਹੀਂ ਜਾਣਗੇ ਪਰ ਹੋਇਆ ਉਲਟ ਜਿਹੜੇ ਨਹੀਂ ਜਾਣਾ ਚਾਉਂਦੇ ਸੀ ਉਹ ਨੌਜਵਾਨ ਅਤੇ ਉਨ੍ਹਾਂ ਦੇ ਮਾਪੇ ਵੀ ਚਿੰਤਾਵਾਂ ਚ ਡੁੱਬ ਗਏ ਹਨ ਅਤੇ ਵਿਦੇਸ਼ ਜਾਣ ਲਈ ਸੋਚਣ ਲਗੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਲੀਡਰ ਦੇ ਘਰ ਵਾਪਰੀ ਹੁੰਦੀ ਤਾਂ ਅੱਜ ਸਾਰੇ ਮੁਲਜ਼ਮ ਫੜ ਲਏ ਜਾਣੇ ਸੀ।

ਇਹ ਵੀ ਪੜੋ:ਜਨਮ ਦਿਨ ’ਤੇ ਕੇਕ ਕੱਟ ਵੇਖੋ ਕੀ ਬੋਲੇ ਮੂਸੇਵਾਲਾ ਦੇ ਫੈਨਸ ?

ABOUT THE AUTHOR

...view details