ਫਰੀਦਕੋਟ :ਬੀਤੇ ਦਿਨੀ ਫਰੀਦਕੋਟ ਦੀ ਡ੍ਰੀਮ ਸਿਟੀ ਵਿੱਚ ਨੌਜਵਾਨ ਦੇ ਹੋਏ ਕਤਲ ਮਾਮਲੇ ਵਿੱਚ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਜਿਲ੍ਹਾ ਪੁਲਿਸ ਨੂੰ ਇਕ ਦਿਨ ਦਾ ਅਲਟੀਮੇਟਮ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਅੱਜ ਰਾਤ ਤੱਕ ਕਤਲ ਦੇ ਸਾਰੇ ਦੋਸੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੱਲ੍ਹ ਸਵੇਰੇ ਥਾਣਾ ਸਿਟੀ ਫਰਦਿਕੋਟ ਦੇ ਬਾਹਰ ਪੱਕੇ ਧਰਨੇ ਉੱਤੇ ਬੈਠਣਗੇ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਬਾਕੀ ਰਹਿੰਦੇ ਮੁੱਖ ਦੋਸ਼ੀ ਤਰਸੇਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਅੱਜ ਪਰਿਵਾਰ ਅਤੇ ਫਰੀਦਕੋਟ ਪੁਲਿਸ ਦੀ ਸਹਿਮਤੀ ਹੋਈ ਤੇ ਪਰਿਵਾਰ ਨੇ ਸਹਿਮਤੀ ਤੋਂ ਬਾਅਦ ਪੋਸਟਮਾਰਟ ਕਰਾਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਕਤਲ ਵਿੱਚ ਇੱਕ ਵਿਅਕਤੀ ਤਰਸੇਮ ਲਾਲ ਅਜੇ ਬਾਹਰ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਹੋਰ ਨੇ ਉਹਨਾਂ ਨੂੰ ਜਲਦ ਹੀ ਭਰੋਸਾ ਦਿੱਤਾ ਹੈ ਗ੍ਰਿਫਤਾਰ ਕਰਨ ਦਾ ਜਿਸ ਤੋਂ ਬਾਅਦ ਹੁਣ ਪੋਸਟਮਾਰਟਮ ਕਰਾਉਣ ਉਪਰੰਤ ਆਪਣੇ ਬੇਟੇ ਦਾ ਸਸਕਾਰ ਕਰਨਗੇ।
The funeral of the young man : ਫਰੀਦਕੋਟ ਵਿੱਚ ਕਤਲ ਹੋਏ ਨੌਜਵਾਨ ਦਾ ਕੀਤਾ ਗਿਆ ਅੰਤਿਮ ਸਸਕਾਰ, ਪੜ੍ਹੋ ਕਿਸ ਗੱਲੋਂ ਬਣੀ ਸਹਿਮਤੀ
ਪਿਛਲੇ ਦਿਨੀਂ ਫਰੀਦਕੋਟ ਦੇ ਵਿੱਚ ਕਤਲ ਹੋਏ ਨੌਜਵਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਅਤੇ ਫਰੀਦਕੋਟ ਪੁਲਿਸ ਦੀ ਸਹਿਮਤੀ ਬਣੀ ਹੈ ਕਿ ਧਰਨਾ ਨਹੀਂ ਲਗਾਇਆ ਜਾਵੇਗਾ।
Published : Oct 10, 2023, 10:50 PM IST
ਨੌਜਵਾਨ ਸਭਾ ਦੇ ਆਗੂ ਨੌ ਨਿਹਾਲ ਸਿੰਘ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਜਾਕਾਰੀ ਕਾਰਨ ਤਜਿੰਦਰ ਸਿੰਘ ਦੇ ਹਜੇ ਤੱਕ ਸਾਰੇ ਦੋਸ਼ੀ ਨਹੀਂ ਫੜੇ ਗਏ ਸਨ ਅਤੇ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟ ਦਿੱਤਾ ਗਿਆ ਸੀ ਜੇਕਰ ਬਾਕੀ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ ਤਾਂ ਉਹ ਧਰਨਾ ਦੇਣਗੇ ਪਰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕਰ ਲਏ ਗਏ ਹਨ, ਜਿਸ ਤੋਂ ਬਾਅਦ ਉਹ ਹੁਣ ਧਰਨਾ ਨਹੀਂ ਲਾਉਣਗੇ ਅਤੇ ਪੋਸਟਮਾਰਟਮ ਕਰਵਾ ਕੇ ਤਜਿੰਦਰ ਦਾ ਅੰਤਿਮ ਸੰਸਕਾਰ ਕਰਨਗੇ।
- PM Modi Netanyahu conversation: ਨੇਤਨਯਾਹੂ ਨੇ ਮੋਦੀ ਨੂੰ ਸਥਿਤੀ ਬਾਰੇ ਦਿੱਤੀ ਜਾਣਕਾਰੀ, ਪੀਐਮ ਨੇ ਕਿਹਾ 'ਅਸੀਂ ਇਜ਼ਰਾਈਲ ਨਾਲ ਮਜ਼ਬੂਤੀ ਨਾਲ ਖੜੇ ਹਾਂ'
- Jammu Kashmir Police Cost: ਜੰਮੂ-ਕਸ਼ਮੀਰ ਵਿੱਚ 1989 ਤੋਂ 2022 ਤੱਕ ਪੁਲਿਸ ਉੱਤੇ ਕੁੱਲ ਖ਼ਰਚ 10 ਹਜ਼ਾਰ ਕਰੋੜ ਤੋਂ ਵੱਧ: MHA
- Rajasthan Assembly Election 2023: ਸੱਤਾ ਵਿਰੋਧੀ ਲਹਿਰ ਨਾਲ ਨਜਿੱਠਣ ਲਈ ਕਾਂਗਰਸ ਦੀ ਰਣਨੀਤੀ, ਪਾਰਟੀ ਤਿਆਰ ਕਰੇਗੀ ਨਵੇਂ ਉਮੀਦਵਾਰ ਚੋਣ ਮਾਪਦੰਡ
ਪਰਿਵਾਰ ਨਾਲ ਬਣੀ ਸਹਿਮਤੀ :ਪਹੁੰਚੇ ਥਾਣਾ ਸਿਟੀ 2 ਦੇ ਐਸਐਚ ਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 5 ਦੋਸ਼ੀਆਂ ਗਿਰਫਤਾਰ ਕਰ ਲਿਆ ਗਿਆ ਹੈ। ਪੰਜਵੀਂ ਗ੍ਰਿਫਤਾਰੀ ਜੋ ਪਰਿਵਾਰ ਦੀ ਮੰਗ ਸੀ ਉਹ ਕਰ ਲਈ ਗਈ ਹੈ ਅਤੇ ਉਸ ਤੋਂ ਬਾਅਦ ਹੁਣ ਪਰਿਵਾਰ ਨਾਲ ਸਹਿਮਤੀ ਬਣ ਗਈ ਹੈ। ਪਰਿਵਾਰ ਵੱਲੋਂ ਬੋਰਡ ਬਣਾ ਕੇ ਪੋਸਟਮਾਰਟ ਕਰਾਉਣ ਦੀ ਗੱਲ ਕਹੀ ਗਈ ਉਹ ਵੀ ਮੰਨ ਲਈ ਗਈ ਹੈ ਅਤੇ ਉਸ ਤੋਂ ਬਾਅਦ ਹੁਣ ਅੰਤਿਮ ਸੰਸਕਾਰ ਕੀਤਾ ਜਾਵੇਗਾ।