ਫਰੀਦਕੋਟ :ਬੀਤੇ ਕੱਲ੍ਹ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਵਿੱਚ ਬੈਠੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਜਨਤਕ ਕਰਕੇ 12 ਅਕਤੂਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਇਸ ਸਬੰਧੀ ਜਦੋਂ (Behbalkalan Goli Kand) ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਨੂੰ ਮਜਬੂਰ ਹੋਕੇ ਲੈਣਾ ਪਿਆ ਹੈ ਕਿਓਂਕਿ ਫਰਵਰੀ ਮਹੀਨੇ ਚ ਰੱਖੇ ਗਏ ਸ਼ੁਕਰਾਨਾ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਭਰੋਸਾ ਦਿੱਤਾ ਸੀ ਕਿ ਇੱਕ ਮਹੀਨੇ ਵਿੱਚ ਉਨ੍ਹਾਂ ਨੂੰ ਬਹਿਬਲ ਗੋਲੀਕਾਂਡ ਦਾ ਇਨਸਾਫ ਮਿਲ ਜਾਏਗਾ।
Behbalkalan Goli Kand : ਮਰਨ ਵਰਤ 'ਤੇ ਬੈਠਣਗੇ ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ, ਪੜ੍ਹੋ ਕਿਉਂ ਲਿਆ ਇਹ ਫੈਸਲਾ - Challan will be presented
12 ਅਕਤੂਬਰ ਤੋਂ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ (Behbalkalan Goli Kand) ਬੈਠਣਗੇ ਮਰਨ ਵਰਤ ਉੱਤੇ ਬੈਠਣਗੇ। ਸੁਖਰਾਜ ਨੇ ਕਿਹਾ ਕਿ ਗੋਲੀਕਾਂਡ ਦਾ ਇਨਸਾਫ ਨਾ ਮਿਲਣ ਕਾਰਨ ਫੈਸਲਾ ਲੈਣਾ ਪਿਆ ਹੈ।
Published : Sep 28, 2023, 8:18 PM IST
ਸਿਰਫ ਜਾਂਚ ਦਾ ਭਰੋਸਾ :ਉਨ੍ਹਾਂ ਦੱਸਿਆ ਕਿ ਮੰਤਰੀਆਂ ਨੇ ਇਹ ਵੀ ਕਿਹਾ ਸੀ ਕਿ ਚਲਾਨ ਪੇਸ਼ ਕਰ ਦਿੱਤਾ ਜਾਵੇਗਾ ਪਰ ਹੁਣ ਅਕਤੂਬਰ ਦਾ ਮਹੀਨਾ ਆ ਗਿਆ ਹੈ। 7 ਮਹੀਨੇ ਬੀਤਣ ਦੇ ਬਾਅਦ ਵੀ ਉਨ੍ਹਾਂ ਨੂੰ ਬਹਿਬਲ ਗੋਲੀਕਾਂਡ ਦਾ ਇਨਸਾਫ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ (Challan will be presented) ਚਲਾਨ ਪੇਸ਼ ਕੀਤਾ ਗਿਆ। ਸਿਰਫ ਤੇ ਸਿਰਫ ਜਾਂਚ ਚਲ ਰਹੀ ਕਹਿ ਕੇ ਟਾਈਮ ਟਪਾਇਆ ਜਾ ਰਿਹਾ ਹੈ। ਇਸ ਲਈ ਸਾਨੂੰ ਇਹ ਫੈਸਲਾ ਲੈਣਾ ਪਿਆ ਹੁਣ ਤੱਕ ਧਾਰਮਿਕ ਆਗੂ 1 ਜੂਨ 14 ਅਕਤੂਬਰ ਦੇ ਦਿਨਾਂ ਨੂੰ ਲੈ ਕੇ ਅਤੇ ਰਾਜਨੀਤਕ ਲੋਕ ਐੱਮ ਪੀ ਐਮ ਐਲ ਏ ਦੀਆਂ ਚੋਣਾਂ ਦੁਰਾਨ ਸਰਫ ਰਾਜਨੀਤੀ ਕਰਦੇ ਆ ਰਹੇ ਹਨ।
- Mini Goa will soon be built in Punjab: ਹੁਣ ਪੰਜਾਬ 'ਚ ਈਕੋ ਟੂਰਿਜ਼ਮ ਨੂੰ ਮਿਲੇਗਾ ਹੁਲਾਰਾ, ਰਣਜੀਤ ਸਾਗਰ ਡੈਮ ਝੀਲ ਨੂੰ ਸਰਕਾਰ ਬਣਾਏਗੀ ਹੱਬ, ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦਿੱਤੀ ਜਾਣਕਾਰੀ
- Death of Punjabi in Canada: ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਕੈਨੇਡਾ 'ਚ ਮੌਤ, ਮਾਪਿਆਂ ਦਾ ਇਕਲੋਤਾ ਪੁੱਤਰ ਸੀ ਮ੍ਰਿਤਕ ਨੌਜਵਾਨ
- Sukhpal Khaira Arrested: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਗ੍ਰਿਫ਼ਤਾਰ, ਪੰਜਾਬ ਪੁਲਿਸ ਨੇ ਛਾਪੇਮਾਰੀ ਮਗਰੋਂ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਉਨਾਂ ਵੱਲੋਂ 12 ਅਕਤੂਬਰ ਦਿਨ ਇਸ ਲਈ ਚੁਣਿਆ ਹੈ। ਉਸ ਦਿਨ ਬੇਅਦਬੀ ਹੋਈ ਸੀ ਤੇ ਇਨਸਾਫ ਲੈਣ ਲਈ ਸਰਕਾਰਾਂ ਨਾਲ ਲੜਨ ਦੀ ਲੋੜ ਪਈ ਸੀ। ਉਹ ਜਦੋਂ ਤੱਕ ਚਲਾਨ ਪੇਸ਼ ਨਹੀਂ ਹੁੰਦਾ ਆਪਣਾ ਫੈਸਲਾ ਵਾਪਿਸ ਨਹੀਂ ਲੈਣਗੇ। ਜਿਕਰਯੋਗ ਹੈ ਕਿ ਸੁਖਰਾਜ ਨੇ ਜੋ ਪੋਸਟ ਪਾਈ ਹੈ ਉਸ ਵਿੱਚ ਲਿਖਿਆ ਹੈ ਕਿ ਬਹੁਤ ਅਫਸੋਸ ਤੇ ਦੁਖੀ ਮਨ ਨਾਲ ਲਿੱਖ ਰਿਹਾ ਹਾਂ ਕਿ ਪਿੱਛਲੇ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Profanity of Guru Granth Sahib Ji) ਤੇ ਸਰਕਾਰਾਂ ਨੇ ਰਾਜਨੀਤੀ ਕੀਤੀ ਹੈ ਉੱਥੇ ਅਸੀਂ ਧਾਰਮਿਕ ਲੋਕਾਂ ਨੇ ਵੀ ਘੱਟ ਨਹੀਂ ਕੀਤੀ। ਮੁੱਦਾ ਜਿਉ ਦਾ ਤਿਓ ਰੱਖਣ ਦੇ ਸਰਕਾਰਾਂ ਦੇ ਨਾਲ ਹੱਥ ਮਿਲਾਇਆ ਜਿਸ ਨੂੰ ਭਲੀ ਭਾਂਤ ਸੰਗਤ ਜਾਣਦੀ ਹੈ ਪਰ ਕੋਈ ਬੋਲਦਾ ਨਹੀਂ ਹੈ।