ਫਰੀਦਕੋਟ:ਬੀਤੇ ਦਿਨੀਂ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਫਰੀਦਕੋਟ ਦੇ ਡਿਉਟੀ ਮੈਜਿਸਟਰੇਟ ਦੀ ਅਦਾਲਤ ਵਿਚ ਇਕ ਦਰਖ਼ਾਸਤ ਦੇ ਕੇ ਕੋਟਕਪੂਰਾ ਗੋਲੀਕਾਂਡ ਵਿਚ ਨਾਮਜਦ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ, ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ SSP ਚਰਨਜੀਤ ਸ਼ਰਮਾਂ ਦਾ ਨਾਰਕੋਟਿਕ/ਲਾਈ ਡਿਟੈਕਟਿਵ ਟੈਸਟ ਕਰਵਾਉਣ ਦੀ ਆਗਿਆ ਮੰਗੀ ਸੀ ਜਿਸ ਲਈ ਅੱਜ ਤਿੰਨਾਂ ਨਾਮਜਦਾਂ ਨੇ ਫਰੀਦਕੋਟ ਵਿਚ ਆਪਣੇ ਆਪਣੇ ਹਲਫਨਾਮੇ ਦਿੱਤੇ।
ਕੋਟਕਪੂਰਾ ਗੋਲੀਕਾਂਡ:ਉਮਰਾਨੰਗਲ ਲਾਈ ਡਿਟੈਕਟਿਵ ਲਈ ਰਾਜੀ
ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ ਨੇ ਲਾਈ ਡਿਟੈਕਟਿਵ ਟੈਸਟ ਕਰਵਾਉਣ ਲਈ ਸ਼ਰਤਾਂ ਤਹਿਤ ਦਿੱਤੀ ਸਹਿਮਤੀ, ਸਾਬਕਾ DGP ਅਤੇ ਸਾਬਕਾ SSP ਨੇ ਟੈਸਟ ਕਟਵਾਉਣ ਤੋਂ ਕੀਤੀ ਨਾਂਹ
ਕੋਟਕਪੂਰਾ ਗੋਲੀਕਾਂਡ
ਤਿੰਨਾਂ ਨਾਮਜਦਾਂ ਵਿਚੋਂ ਸਾਬਕਾ DGP ਸੁਮੇਧ ਸਿੰਘ ਸੈਣੀ ਅਤੇ ਸਾਬਕਾ SSP ਚਰਨਜੀਤ ਸ਼ਰਮਾਂ ਵਲੋਂ ਇਹ ਟੈਸਟ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਜਦੋਂਕਿ ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ ਨੇ ਸ਼ਰਤਾਂ ਤਹਿਤ ਲਾਈ ਡਿਟੈਕਟਿਵ ਟੈਸਟ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਹੈ। ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਜੇਕਰ ਉਹਨਾਂ ਤੋਂ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਪੁੱਛਗਿੱਛ ਕੀਤੀ ਜਾਵੇ ਤਾਂ ਉਹ ਟੈਸਟ ਕਰਵਾਉਣ ਲਈ ਤਿਆਰ ਹਨ।