ਫਰੀਦਕੋਟ: ਬੀਤੇ ਕੱਲ੍ਹ ਰਾਜਪੁਰਾ ਵਿਚ ਕਿਸਾਨਾਂ ਵੱਲੋਂ ਬੀਜੇਪੀ ਦੇ ਲੀਡਰਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ ਸੀ ਹੁਣ ਫਰੀਦਕੋਟ ਵਿਚ ਕਿਸਾਨ ਜਥੇਬੰਦੀ ਵੱਲੋਂ ਬੀਜੇਪੀ ਵੱਲੋ ਕੀਤੇ ਜਾਣ ਵਾਲੇ ਪ੍ਰਦਰਸ਼ਨ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਕਿਸਾਨਾਂ ਨੇ ਵਿਰੋਧ ਕਰਦੇ ਹੋਏ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ।ਇਸ ਬਾਰੇ ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ BJP ਆਗੂ ਜਾਣ ਬੁਝ ਕੇ ਕਿਸਾਨਾਂ ਨੂੰ ਉਕਸਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ (Farmers) ਦਾ ਵਿਰੋਧ ਕਰਨ ਵਾਲੇ ਆਗੂ ਆਪਣੀ ਲੀਡਰਸ਼ਿਪ ਤੇ ਦਬਾਅ ਬਣਾਉਣ ਅਤੇ ਕੇਂਦਰ ਸਰਕਾਰ ਤੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ।
ਫਰੀਦਕੋਟ 'ਚ ਕਿਸਾਨਾਂ ਵੱਲੋਂ BJP ਦੇ ਰੋਸ ਪ੍ਰਦਰਸ਼ਨ ਦਾ ਵਿਰੋਧ - Farmers
ਫਰੀਦਕੋਟ ਵਿਚ ਬੀਜੇਪੀ ਦੇ ਆਗੂਆਂ ਨੇ ਸਰਕਾਰ (Government) ਖਿਲਾਫ਼ ਰੋਸ ਪ੍ਰਦਰਸ਼ਨ (Protest) ਕਰਨ ਸੀ ਪਰ ਕਿਸਾਨਾਂ ਨੇ ਬੀਜੇਪੀ ਦੇ ਪ੍ਰਦਰਸ਼ਨ ਦੇ ਖਿਲਾਫ਼ ਨਾਅਰੇਬਾਜੀ ਕੀਤੀ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬੀਜੇਪੀ ਲੀਡਰ ਪਿੰਡਾਂ ਵਿਚ ਨਾ ਆਉਣ ਨਹੀ ਤਾਂ ਇੰਨ੍ਹਾ ਖਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ।

ਫਰੀਦਕੋਟ 'ਚ ਕਿਸਾਨਾਂ ਵੱਲੋਂ BJP ਦੇ ਰੋਸ ਪ੍ਰਦਰਸ਼ਨ ਦਾ ਵਿਰੋਧ
ਫਰੀਦਕੋਟ 'ਚ ਕਿਸਾਨਾਂ ਵੱਲੋਂ BJP ਦੇ ਰੋਸ ਪ੍ਰਦਰਸ਼ਨ ਦਾ ਵਿਰੋਧ
ਕਿਸਾਨ ਆਗੂ ਦਾ ਕਹਿਣਾ ਹੈ ਕਿ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਬੀਜੇਪੀ ਦਾ ਆਗੂ ਆ ਰਿਹਾ ਹੈ ਜਿਸ ਕਰਕੇ ਅਸੀਂ ਉਸ ਵਿਰੋਧ ਕਰਨ ਲਈ ਇੱਕਠੇ ਹੋਏ ਹਾਂ।ਕਿਸਾਨ ਦਾ ਕਹਿਣਾ ਹੈ ਕਿ ਬੀਜੇਪੀ ਦੇ ਲੀਡਰ ਸਾਡੇ ਪਿੰਡਾਂ ਵਿਚ ਨਾ ਆਉਣ।ਕਿਸਾਨ ਆਗੂ ਦਾ ਕਹਿਣਾ ਹੈ ਕਿ ਜੇਕਰ ਆਉਣਾ ਹੈ ਤਾਂ ਪਹਿਲਾ ਖੇਤੀਬਾੜੀ ਦੇ ਕਾਲੇ ਕਾਨੂੰਨ ਆਪਣੀ ਪਾਰਟੀ ਕੋਲੋਂ ਰੱਦ ਕਰਵਾਉਣ।
ਇਹ ਵੀ ਪੜੋ:ਵਿਆਹ ਲਈ ਮੁੰਡੇ ਦੀ ਉਮਰ ਘੱਟ ਹੋਣ 'ਤੇ ਸੁਰੱਖਿਆ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ-ਹਾਈਕੋਰਟ