ਪੰਜਾਬ

punjab

Punjab School and Office Time Today: ਰੱਖੜੀ ਦੇ ਤਿਉਹਾਰ 'ਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਅਤੇ ਦਫ਼ਤਰਾਂ ਦਾ ਬਦਲਿਆ ਗਿਆ ਸਮਾਂ, ਦੋ ਘੰਟੇ ਦੇਰੀ ਨਾਲ ਪਹੁੰਚਣ ਦੀ ਛੋਟ

By ETV Bharat Punjabi Team

Published : Aug 30, 2023, 6:49 AM IST

Updated : Aug 30, 2023, 7:01 AM IST

ਅੱਜ ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਨੇ ਜਿੱਥੇ, ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 2 ਘੰਟੇ ਦੀ ਛੋਟ ਦਿੱਤੀ ਹੈ। ਉੱਥੇ ਹੀ ਦਫਤਰਾਂ ਦੇ ਮੁਲਾਜ਼ਮ 9 ਵਜੇ ਦੀ ਥਾਂ ਡਿਊਟੀ ਉੱਤੇ ਭੈਣ ਤੋਂ ਰੱਖੜੀ ਬੰਨਵਾ ਕੇ ਦੋ ਘੰਟੇ ਦੀ ਦੇਰੀ ਨਾਲ 11 ਵਜੇ ਦਫਤਰਾਂ ਵਿੱਚ ਪਹੁੰਚ ਸਕਦੇ ਹਨ। (Relief on the occasion of Rakhi festival)

Punjab School and Office Time Today
School office time change: ਰੱਖੜੀ ਦੇ ਤਿਉਹਾਰ 'ਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਅਤੇ ਦਫ਼ਤਰਾਂ ਦਾ ਬਦਲਿਆ ਗਿਆ ਸਮਾਂ, ਦੋ ਘੰਟੇ ਦੇਰੀ ਨਾਲ ਪਹੁੰਚਣ ਦੀ ਛੋਟ

ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ। ਤਿਉਹਾਰ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਦੋ ਘੰਟੇ ਦੀ ਛੋਟ ਦੇਣ ਦਾ ਐਲਾਨ ਕਰਦਿਆਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਜੋ ਸਕੂਲ ਸਵੇਰੇ 8 ਵਜੇ ਖੁੱਲ੍ਹਦੇ ਸਨ, ਉਹ ਰੱਖੜੀ ਦੇ ਤਿਉਹਾਰ ਮੌਕੇ ਸਵੇਰੇ 10 ਵਜੇ ਖੁੱਲ੍ਹਣਗੇ। ਦੱਸ ਦਈਏ ਸਕੂਲਾਂ ਦੇ ਸਮੇਂ ਵਿੱਚ ਇਹ ਤਬਦੀਲੀ ਸਿਰਫ਼ ਇੱਕ ਦਿਨ, ਰੱਖੜੀ ਦੇ ਤਿਉਹਾਰ ਲਈ ਹੀ ਹੈ ਅਤੇ ਅੱਜ ਤੋਂ ਮਗਰੋਂ ਸਕੂਲ ਪਹਿਲਾਂ ਤੋਂ ਨਿਰਧਾਰਿਤ ਸਮੇਂ ਮੁਤਾਬਿਕ ਹੀ ਲੱਗਣਗੇ।

ਰੱਖੜੀ ਮੌਕੇ ਸਰਕਾਰੀ ਦਫ਼ਤਰਾਂ ਦਾ ਵੀ ਬਦਲਿਆ ਸਮਾਂ:ਸੂਬਾ ਸਰਕਾਰ ਨੇ ਕੇਵਲ ਵਿਦਿਆਰਥੀਆਂ ਦਾ ਹੀ ਨਹੀਂ ਸਗੋਂ ਪੰਜਾਬ ਦੇ ਮੁਲਜ਼ਮਾਂ ਦਾ ਵੀ ਖਿਆਲ ਰੱਖਿਆ ਹੈ।ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਕੰਮ ਸਵੇਰੇ 9 ਵਜੇ ਸ਼ੁਰੂ ਹੁੰਦਾ ਸੀ, ਉੱਥੇ ਹੁਣ ਕਰਮਚਾਰੀ 11 ਵਜੇ ਤੱਕ ਪਹੁੰਚ ਸਕਦੇ ਹਨ। ਇਸ ਦਾ ਮਤਲਬ ਇਹ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ, ਦੋਵਾਂ ਦੇ ਸਮੇਂ ਵਿੱਚ 2-2 ਘੰਟੇ ਦੀ ਵਾਧੂ ਛੋਟ ਦਿੱਤੀ ਹੈ।


ਰੱਖੜੀ ਮੌਕੇ ਰੌਣਕਾਂ:ਦੱਸ ਦਈਏ ਇਸ ਸਾਲ ਰੱਖੜੀ ਮੌਕੇ ਬਾਜ਼ਾਰ ਪੂਰੀ ਤਰ੍ਹਾਂ ਗੁਲਜ਼ਾਰ ਨੇ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਬਜ਼ਾਰ ਸਜੇ ਹੋਏ ਨੇ।ਬਜ਼ਾਰਾਂ ਵਿੱਚ ਨਵੇਂ ਡਿਜ਼ਾਈਨ ਦੀਆਂ ਰੱਖੜੀਆਂ ਦਾ ਰੁਝਾਨ ਚੱਲਿਆ ਹੋਇਆ ਹੈ। ਗੱਲ ਕਰੀਏ ਚੰਡੀਗੜ੍ਹ ਦੀ ਤਾਂ ਇੱਥੇ ਹਰ ਸੈਕਟਰ ਰੱਖੜੀ ਬਜ਼ਾਰ ਨਾਲ ਸਜਿਆ ਹੋਇਆ ਹੈ, ਰੱਖੜੀ ਦੇ ਸਟਾਲ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਇੱਥੇ ਸਿਰਫ ਭੈਣਾਂ ਹੀ ਨਹੀਂ ਲੋਕ ਵੀ ਖਰੀਦਦਾਰੀ ਲਈ ਪਹੁੰਚ ਰਹੇ ਹਨ। ਸੋਹਣੇ-ਸੋਹਣੇ ਸੂਟਾਂ ਅਤੇ ਤੋਹਫ਼ਿਆਂ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ। ਬੱਚਿਆਂ ਲਈ ਖਿਡੋਣੇ ਵਾਲੀਆਂ ਰੱਖੜੀਆਂ ਅਤੇ ਭਾਬੀਆਂ ਲਈ ਸੋਹਣੀਆਂ ਰੱਖੜੀਆਂ ਬਜ਼ਾਰਾਂ ਦੀ ਸਜਾਵਟ ਬਣ ਰਹੀਆਂ ਹਨ। ਇਸ ਵਾਰੀ ਰੱਖੜੀ ਦੇ ਤਿਉਹਾਰ ਦੀ ਪਿਛਲੇ ਸਾਲ ਨਾਲੋਂ ਦੁਕਾਨਦਾਰਾਂ ਲਈ ਵਧੀਆ ਹੋਣ ਦੀ ਉਮੀਦ ਹੈ। ਇਸ ਉਮੀਦ ਦੇ ਮੱਦੇਨਜ਼ਰ ਦੁਕਾਨਦਾਰਾਂ ਦੇ ਚਿਹਰੇ ਖਿੜ ਗਏ ਹਨ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਬਹੁਤ ਸਾਰੀਆਂ ਰੱਖੜੀਆਂ ਲੈ ਕੇ ਆਏ ਹਨ ਅਤੇ ਸਾਰੀਆਂ ਰੱਖੜੀਆਂ ਭਾਰਤੀ ਹਨ ਨਾ ਕਿ ਵਿਦੇਸ਼ੀ।

Last Updated : Aug 30, 2023, 7:01 AM IST

ABOUT THE AUTHOR

...view details