ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਚਾਲੇ ਪੁਲਿਸ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀ ਹੈ। ਇਸ ਦੇ ਚਲਦਿਆਂ ਉਨ੍ਹਾਂ ਦਾ ਹੋਰ ਹੌਸਲਾ ਵਧਾਉਣ ਲਈ ਥਾਣਾ ਇੰਚਾਰਜ ਜਸਪਾਲ ਸਿੰਘ ਵੱਲੋਂ ਸੈਕਟਰ 3 ਦੀਆਂ ਮਹਿਲਾ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪਸੰਦ ਦੇ ਰੰਗ ਦੇ ਸੂਟ ਗਿਫਟ ਕੀਤੇ ਗਏ।
ਥਾਣਾ ਇੰਚਾਰਜ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਗਿਫਟ ਕੀਤੇ ਗਏ ਸੂਟ
ਚੰਡੀਗੜ੍ਹ ਦੇ ਸੈਕਟਰ 3 ਦੀਆਂ ਮਹਿਲਾ ਮੁਲਾਜ਼ਮਾਂ ਨੂੰ ਥਾਣਾ ਇੰਚਾਰਜ ਜਸਪਾਲ ਸਿੰਘ ਵੱਲੋਂ ਉਨ੍ਹਾਂ ਦੀ ਪਸੰਦ ਦੇ ਰੰਗ ਦੇ ਸੂਟ ਗਿਫਟ ਕੀਤੇ ਗਏ।
Suits gifted to employees by police station in-charge in chandigarh
ਥਾਣਾ ਇੰਚਾਰਜ ਜਸਪਾਲ ਸਿੰਘ ਨੇ ਥਾਣੇ ਦੇ ਅੰਦਰ ਡਿਊਟੀ ਉੱਤੇ ਤੈਨਾਤ ਮਹਿਲਾ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪਸੰਦ ਦੇ ਸੂਟ ਦਿੱਤੇ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ।
ਜਸਪਾਲ ਸਿੰਘ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਦੌਰਾਨ ਜਿੱਥੇ ਸਾਰੇ ਵੱਧ ਚੜ੍ਹ ਕੇ ਲੜ ਰਹੇ ਹਨ ਉੱਥੇ ਹੀ ਮਹਿਲਾ ਮੁਲਾਜ਼ਮ ਵੀ ਬਹੁਤ ਯੋਗਦਾਨ ਪਾ ਰਹੀਆਂ ਹਨ, ਸਾਰਾ ਦਿਨ ਘਰ ਤੋਂ ਬਾਹਰ ਰਹਿ ਕੇ ਖ਼ਤਰੇ ਵਿੱਚ ਡਿਊਟੀ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇਸ ਕਰਕੇ ਉਨ੍ਹਾਂ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਉਨ੍ਹਾਂ ਦੀ ਹੌਸਲਾ ਅਫਜਾਈ ਲਈ ਦਿੱਤਾ ਗਿਆ ਹੈ।