ਚੰਡੀਗੜ੍ਹ: ਇੰਦੌਰ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਨੀਅਰ ਕਾਂਗਰਸ ਆਗੂ ਅਤੇ (1984 Sikh Genocide) 1984 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਨਾਥ ਨੂੰ ਨਸਲਕੁਸ਼ੀ ਵਿੱਚ ਬੇਕਸੂਰ ਦੱਸਿਆ। ਰਾਜਾ ਵੜਿੰਗ ਨੇ ਸੰਬੋਧਨ ਦੌਰਾਨ ਕਿਹਾ ਕਿ “ਇਹ ਗਲਤ ਜਾਣਕਾਰੀ ਹੈ, ਸੂਬੇ ਵਿੱਚ ਕੁਝ ਲੋਕ ਖੁੱਦ ਨੂੰ ਸਿੱਖ ਵਜੋਂ ਪੇਸ਼ ਕਰਕੇ ਝੂਠ ਫੈਲਾ ਰਹੇ ਹਨ। ਉਹ ਕਹਿੰਦੇ ਹਨ ਕਿ ਕਮਲਨਾਥ ਨੇ ਸਿੱਖਾਂ 'ਤੇ ਅੱਤਿਆਚਾਰ ਕੀਤੇ, ਪਰ ਮੈਂ ਅੱਜ ਤੱਕ ਉਸ ਨੂੰ ਅਜਿਹਾ ਕਰਦੇ ਨਹੀਂ ਸੁਣਿਆ ਅਤੇ ਨਾ ਹੀ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਅਜਿਹੇ ਲੋਕਾਂ ਨੂੰ ਮੁਆਫ ਨਹੀਂ ਕਰਨਗੇ।
ਰਾਜਾ ਵੜਿੰਗ ਦੇ ਬਿਆਨ ਮਗਰੋਂ ਛਿੜੀ ਸਿਆਸਤ:ਕਾਂਗਰਸ ਦੀ ਪੰਜਾਬ ਇਕਾਈ (Punjab unit of Congress) ਦੇ ਪ੍ਰਧਾਨ ਰਾਜਾ ਵੜਿੰਗ ਦੇ ਇਸ ਬਆਨ ਮਗਰੋਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਦਮ ਐਕਸ਼ਨ ਵਿੱਚ ਆਉਂਦਿਆਂ ਵੜਿੰਗ ਨੂੰ ਲਪੇਟਣਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਰਾਜਾ ਵੜਿੰਗ ਉੱਤੇ ਤਿੱਖੇ ਵਾਰ ਕੀਤਾ। ਉਨ੍ਹਂ ਕਿਹਾ ਕਿ ਕੁਰਸੀ ਦੇ ਲਾਲਚੀ ਲੋਕ ਅੰਨੇ ਹੋਕੇ ਅੱਜ ਸਿੱਖ ਕੌਮ ਦੇ ਜ਼ਖ਼ਮਾਂ ਉੱਤੇ ਲੂਣ ਭੁੱਕਣ ਦਾ ਕਮ ਕਰ ਰਹੇ ਨੇ। ਜਿਸ ਸ਼ਖ਼ਸ ਨੇ ਸਿੱਖ ਕੌਮ ਦਾ ਘਾਣ ਕੀਤਾ ਉਸ ਨੂੰ ਵੀ ਨਿਰਦੋਸ਼ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪੰਜਾਬ ਕਾਂਗਰਸ ਪ੍ਰਧਾਨ ਨੂੰ ਨਿਸ਼ਾਨਾ ਉੱਤੇ ਲਿਆ।