ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਮਗਰੋਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਸਾਰੇ ਜਨ-ਧਨ ਖਾਤਿਆਂ 'ਚ 500 ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਤਕਰੀਬਨ 20 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਇਸ ਦਾ ਲਾਭ ਮਿਲਿਆ ਹੈ। ਈਟੀਵੀ ਭਾਰਤ ਦੀ ਟੀਮ ਨੇ ਇਸ ਯੋਜਨਾ ਦੀਆਂ ਅਸਲ ਲਾਭਪਾਤਰੀ ਨਾਲ ਗੱਲ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਇਸ ਯੋਜਨਾ ਦੀ ਸੱਚਾਈ ਨੂੰ ਜਾਣਿਆ।
ਗੱਲਬਾਤ ਕਰਦਿਆਂ ਲਾਭਪਾਤਰੀ ਨੀਤੂ ਸ਼ਰਮਾ ਨੇ ਦੱਸਿਆ ਕਿ ਉਸ ਦੇ ਖਾਤੇ 'ਚ ਜਨ ਧਨ ਯੋਜਨਾ ਦੇ ਪੈਸੇ ਨਹੀਂ ਆਏ, ਸੱਗੋਂ ਉਸ ਦੇ ਆਪਣੇ ਖਾਤੇ 'ਚੋਂ 500 ਰੁਪਏ ਕੱਟ ਲਏ ਗਏ ਹਨ। ਉਸ ਨੇ ਦੱਸਿਆ ਕਿ ਉਸ ਨੂੰ ਇਸ ਯੋਜਨਾ ਦਾ ਅੱਜ ਤੱਕ ਕੋਈ ਲਾਭ ਨਹੀਂ ਮਿਲਿਆ।
ਬੇਬੇ ਸ਼ੇਰੋਂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਨਾ ਹੀ ਸਰਕਾਰ ਵੱਲੋਂ ਉਸ ਨੂੰ ਗੁਜ਼ਾਰੇ ਲਈ 500 ਰੁਪਏ ਮਿਲੇ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਪ੍ਰਧਾਨ ਮੰਤਰੀ ਜਨ ਧਨ ਦਾ ਖਾਤਾ ਬੈਂਕਾ ਵੱਲੋਂ ਘੱਟ ਰਾਸ਼ੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ। ਜਿਸ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਉਸ ਨੇ ਕਈ ਵਾਰ ਬੈਂਕ ਦੇ ਚੱਕਰ ਕੱਟੇ, ਪਰ ਖ਼ਾਤੇ ਨੂੰ ਸ਼ੁਰੂ ਨਹੀਂ ਕੀਤਾ ਗਿਆ।