ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 894 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਵਿੱਚ ਕੋਰੋਨਾ ਬਲਾਸਟ, 894 ਨਵੇਂ ਮਾਮਲੇ ਆਏ ਸਾਹਮਣੇ, 29 ਮੌਤਾਂ ਪੰਜਾਬ ਵਿੱਚ ਕੋਰੋਨਾ ਬਲਾਸਟ, 894 ਨਵੇਂ ਮਾਮਲੇ ਆਏ ਸਾਹਮਣੇ, 29 ਮੌਤਾਂ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 19856 ਹੋ ਗਈ ਹੈ ਅਤੇ 6422 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 491 ਲੋਕਾਂ ਦੀ ਜਾਨ ਲਈ ਹੈ।
ਪੰਜਾਬ ਵਿੱਚ ਕੋਰੋਨਾ ਬਲਾਸਟ, 894 ਨਵੇਂ ਮਾਮਲੇ ਆਏ ਸਾਹਮਣੇ, 29 ਮੌਤਾਂ ਬੁੱਧਵਾਰ ਨੂੰ ਜੋ ਨਵੇਂ 894 ਮਾਮਲੇ ਆਏ ਹਨ, ਉਨ੍ਹਾਂ ਵਿੱਚ 303 ਲੁਧਿਆਣਾ, 101 ਜਲੰਧਰ, 53 ਅੰਮ੍ਰਿਤਸਰ, 185 ਪਟਿਆਲਾ, 17 ਸੰਗਰੂਰ, 27 ਮੋਹਾਲੀ, 6 ਹੁਸ਼ਿਆਰਪੁਰ, 1 ਗੁਰਦਾਸਪੁਰ, 19 ਫਿਰੋਜ਼ਪੁਰ, 18 ਪਠਾਨਕੋਟ, 23 ਤਰਨਤਾਰਨ, 29 ਬਠਿੰਡਾ, 14 ਫ਼ਤਿਹਗੜ੍ਹ ਸਾਹਿਬ, 14 ਮੋਗਾ, 13 ਫ਼ਰੀਦਕੋਟ, 9 ਫ਼ਾਜ਼ਿਲਕਾ, 8 ਕਪੂਰਥਲਾ, 10 ਰੋਪੜ, 11 ਮੁਕਤਸਰ, 33 ਬਰਨਾਲਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 19856 ਮਰੀਜ਼ਾਂ ਵਿੱਚੋਂ 12943 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 6422 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,22,127 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।