ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਸਖ਼ਤ ਫਟਕਾਰ ਲਗਾਈ ਹੈ। ਦੱਸ ਦਈਏ ਕਿ ਡੀਜੀਪੀ ਗੌਰਵ ਯਾਦਵ ਨੂੰ ਇਹ ਤਾੜਨਾ ਇੱਕ ਐਨਡੀਪੀਐਸ ਕੇਸ ਵਿੱਚ ਮਿਲੀ ਹੈ। ਜਿਸ 'ਚ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ, ਹਿਮਾਚਲ, ਚੰਡੀਗੜ੍ਹ ਅਤੇ ਹਰਿਆਣਾ 'ਚ ਚੱਲ ਰਹੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਲਗਾਈ ਗਈ ਹੈ।
ਅਦਲਾਤ 'ਚ ਵੱਖ-ਵੱਖ ਅਧਿਕਾਰੀ ਹੋਏ ਪੇਸ਼:-ਦੱਸ ਦਈਏ ਕਿ ਐਨਡੀਪੀਐਸ ਕੇਸ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਸਮੇਂ ਸਿਰ ਗਵਾਹ ਅਤੇ ਸਬੂਤ ਪੇਸ਼ ਨਹੀਂ ਕੀਤੇ ਗਏ, ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ, ਪੰਜਾਬ ਦੇ ਗ੍ਰਹਿ ਸਕੱਤਰ ਅਤੇ ਜ਼ਿਲ੍ਹਾ ਮੁਕਤਸਰ ਦੇ ਐਸਪੀ ਨੂੰ ਤਲਬ ਕੀਤਾ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਮਾਮਲੇ ਵਿੱਚ ਰਿਪੋਰਟ ਦਾਖ਼ਲ ਕਰਨ ਲਈ ਕੱਲ੍ਹ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਹੈ। ਇਸ ਮਾਮਲੇ ਵਿੱਚ ਅੱਜ ਵੀਰਵਾਰ ਨੂੰ ਪੰਜਾਬ ਦੇ ਡੀਜੀਪੀ, ਗ੍ਰਹਿ ਸਕੱਤਰ ਤੇ ਐਸ.ਐਸ.ਪੀ ਮੁਕਤਸਰ ਅਦਾਲਤ ਵਿੱਚ ਪੇਸ਼ ਹੋਏ।
'ਕੇਸ ਦੌਰਾਨ ਦਰਜ ਕਰਵਾਏ ਸਬੂਤ ਪੇਸ਼ ਕਿਉਂ ਪੇਸ ਨਹੀਂ ਹੋਏ' ?ਇਸ ਦੌਰਾਨ ਹੀ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਮੰਜਾਰੀ ਨਹਿਰੂ ਕੌਲ ਵੱਲੋਂ ਇਹ ਕਿਹਾ ਕਿ ਪੰਜਾਬ ਵਿੱਚ ਇੱਕ ਨਿਯਮਤਾ ਇੱਕ ਖਾਸ ਬਣ ਗਈ ਹੈ ਕਿ ਇਸਤਗਾਸਾਂ ਦੇ ਗਵਾਹ ਐਨ.ਡੀ.ਪੀ.ਐਸ ਐਕਟ ਅਧੀਨ ਦਰਜ ਮਾਮਲਿਆਂ ਵਿੱਚ ਬਹੁਤੇ ਸਰਕਾਰੀ ਗਵਾਹ ਹੀ ਹੁੰਦੇ ਹਨ। ਉਹਨਾਂ ਸੁਣਵਾਈ ਕਰਦਿਆ ਕਿਹਾ ਕਿ ਇਸ ਕੇਸ ਦੌਰਾਨ ਦਰਜ ਕਰਵਾਏ ਸਬੂਤ ਪੇਸ਼ ਕਿਉਂ ਨਹੀਂ ਹੋ ਰਹੇ, ਜਿਸ ਕਰਕੇ ਕੇਸ ਚੱਲਦੇ ਜਾ ਰਹੇ ਹਨ ਤੇ ਕੇਸ ਦੇ ਨਿਪਟਾਰੇ ਵਿੱਚ ਦੇਰੀ ਹੋ ਰਹੀ ਹੈ।
ਅਦਾਲਤ ਨੂੰ ਦਿੱਤੇ ਯਕੀਨ ਰਹੇ ਫਾਲਤੂ:-ਜੱਜ ਮੰਜਾਰੀ ਨਹਿਰੂ ਕੌਲ ਨੇ ਕਿਹਾ ਕਿ ਅਦਾਲਤ ਨੇ ਪਹਿਲਾ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਐਸ.ਐਸ.ਪੀ ਦੀ ਹਾਜ਼ਰੀ ਦੇ ਹੁਕਮ ਦਿੱਤੇ ਹਨ, ਜਿਹਨਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੌਰਾਨ ਇਸਤਗਾਸਾ ਪੱਖ ਦੇ ਗਵਾਹਾਂ ਦੀ ਹਾਜ਼ਰੀ ਨਾ ਹੋਣ ਕਾਰਨ ਸੁਣਵਾਈ ਵਿੱਚ ਦੇਰੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਅਦਾਲਤ ਇਹ ਸਭ ਦੇਖ ਕੇ ਦੁਖੀ ਹੈ ਕਿ ਯਕੀਨ ਫਾਲਤੂ ਰਹੇ ਹਨ ਤੇ ਸੰਭਵ ਤੌਰ ਉੱਤੇ ਸਿਰਫ ਇਸ ਅਦਾਲਤ ਨੂੰ ਭਰੋਸਾ ਦੇਣ ਲਈ ਕੀਤੇ ਗਏ ਹਨ।