ਵਿਸ਼ਵ ਕੈਂਸਰ ਦਿਵਸ: ਪੀਜੀਆਈ 'ਚ ਕਾਲਜ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਜਾਗਰੂਕ
ਵਿਸ਼ਵ ਕੈਂਸਰ ਦਿਵਸ ਮੌਕੇ ਪੀਜੀਆਈ 'ਚ ਕਾਲਜ ਦੇ ਵਿਦਿਆਰਥੀਆਂ ਨੂੰ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਦੇ ਲਈ ਪੀਜੀਆਈ ਦੇ ਰੇਡੀਓਥੈਰੇਪੀ ਵਿਭਾਗ ਦੇ ਵੱਲੋਂ ਓਪਨ ਹਾਊਸ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਪੀਜੀਆਈ ਦੇ ਰੇਡੀਓ ਥੈਰੇਪੀ ਡਿਪਾਰਟਮੈਂਟ 'ਚ ਆਉਣ ਦਾ ਸੱਦਾ ਦਿੱਤਾ ਹੈ।
ਚੰਡੀਗੜ੍ਹ: ਚਾਰ ਫਰਵਰੀ ਨੂੰ ਵਿਸ਼ਵ ਪੱਧਰ 'ਤੇ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਲਈ ਚੰਡੀਗੜ੍ਹ ਦੇ ਪੀਜੀਆਈ ਦੇ ਰੇਡੀਓਥੈਰੇਪੀ ਵਿਭਾਗ ਦੇ ਵੱਲੋਂ ਓਪਨ ਹਾਊਸ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਕੁਝ ਕਾਲਜ ਦੇ ਵਿਦਿਆਰਥੀਆਂ ਨੂੰ ਪੀਜੀਆਈ ਦੇ ਰੇਡੀਓ ਥੈਰੇਪੀ ਡਿਪਾਰਟਮੈਂਟ 'ਚ ਆਉਣ ਦਾ ਸੱਦਾ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਡਾਕਟਰ ਸੁਸ਼ਮਿਤਾ ਘੋਸ਼ਾਲ ਨੇ ਦੱਸਿਆ ਕਿ ਨੌਜਵਾਨ ਸਾਡਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਵਰਲਡ ਕੈਂਸਰ ਡੇਅ ਮੌਕੇ ਚੰਡੀਗੜ੍ਹ ਦੇ ਪੀਜੀਆਈ ਦੇ ਰੇਡੀਓਥੈਰੇਪੀ ਡਿਪਾਰਟਮੈਂਟ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਕੈਂਸਰ ਬਾਰੇ ਜਾਗਰੂਕ ਕਰਨ ਦੇ ਲਈ ਬੁਲਾਇਆ ਗਿਆ ਹੈ।
ਡਾਕਟਰ ਘੋਸ਼ਾਲ ਨੇ ਦੱਸਿਆ ਕਿ ਔਰਤਾਂ ਖਾਸ ਕਰਕੇ ਆਪਣੇ ਸਰੀਰ ਵਿੱਚ ਹੁੰਦੇ ਬਦਲਾਅ ਬਾਰੇ ਗੱਲ ਨਹੀਂ ਕਰਦੀਆਂ ਪਰ ਜਦੋਂ ਇਹ ਬਿਮਾਰੀ ਵੱਧ ਜਾਂਦੀ ਹੈ, ਉਦੋਂ ਉਹ ਇਲਾਜ ਲਈ ਅੱਗੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੈਂਸਰ ਦੇ ਲੱਛਣ ਹੋ ਸਕਦੇ ਹਨ। ਡਾਕਟਰ ਘੁਸ਼ਾਲ ਨੇ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਪੀਜੀਆਈ ਤੱਕ ਮਰੀਜ਼ ਉਸ ਵੇਲੇ ਪਹੁੰਚਦਾ ਹੈ ਜਦੋਂ ਉਸ ਨੂੰ ਰਿਕਵਰ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।