ਚੰਡੀਗੜ੍ਹ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਦੇਸ਼ ਵਿੱਚ ਵੱਧ ਰਹੇ ਖੇਤੀ ਸੰਕਟ ਨੂੰ ਹੱਲ ਕਰਨ ਅਤੇ ਕਿਸਾਨਾਂ ਦੀ ਆਮਦਨੀ 2022 ਤੱਕ ਦੋਗੁਣੀ ਕਰਨ ਦਾ ਟੀਚਾ ਹਾਸਲ ਕਰਨ ਲਈ 4 ਦਿਨ ਪਹਿਲਾ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਇਸ ਕਮੇਟੀ ਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤੋਂ ਬਾਹਰ ਰੱਖਿਆ ਹੈ।
ਪੰਜਾਬ ਨੂੰ ਭਾਰਤ ਦਾ ਅੰਨ ਦਾ ਦਾਤਾ ਕਿਹਾ ਜਾਂਦਾ ਹੈ। ਇਸ ਦੀ ਸਾਰੀ ਅਰਥ ਵਿਵਸਥਾ ਖੇਤੀ ਤੇ ਹੀ ਨਿਰਭਰ ਹੈ। ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਕੋਰ ਗਰੁੱਪ ਤੋਂ ਬਾਹਰ ਰੱਖੇ ਜਾਣ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਲੱਗ ਰਿਹਾ ਹੈ ਇਹ ਉੱਚ-ਸ਼ਕਤੀ ਵਾਲੀ ਕਮੇਟੀ ਪੂਰੀ ਤਰ੍ਹਾਂ ਸਿਆਸੀ ਕਮੇਟੀ ਹੈ।
ਇਹ ਵੀ ਪੜ੍ਹੋ : ਸਪਨਾ ਚੌਧਰੀ ਹੁਣ ਕਰੇਗੀ ਸਿਆਸਤ, ਬੀਜੇਪੀ 'ਚ ਹੋਈ ਸ਼ਾਮਲ