ਚੰਡੀਗੜ੍ਹ:ਲੁਧਿਆਣਾ ਦੇ ਰਾਏਕੋਟ ਤੋਂ ਸਾਬਕਾ ਅਕਾਲੀ ਦਲ ਦੇ ਵਿਧਾਇਕ ਰਣਜੀਤ ਸਿੰਘ ਤਲਵੰਡੀ ਨਹੀਂ ਰਹੇ। ਰਣਜੀਤ ਸਿੰਘ ਨੇ ਕਾਫੀ ਸਮੇਂ ਤੋਂ ਚੰਡੀਗੜ੍ਹ ਵਿਖੇ ਪੀਜੀਆਈ ਵਿੱਚ ਦਾਖਲ ਸਨ, ਜਿੱਥੇ ਉਨ੍ਹਾਂ ਨੂੰ ਮੰਗਲਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆ ਦੁਖ ਜ਼ਾਹਿਰ ਕੀਤਾ। ਰਣਜੀਤ ਸਿੰਘ ਤਲਵੰਡੀ ਦੇ ਅਕਾਲੇ ਚਲਾਣੇ ਦੀ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਿਆਸੀ ਪਾਰਟੀਆਂ ਸਣੇ ਹਰ ਕੋਈ ਤਲਵੰਡੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ।
ਰਣਜੀਤ ਸਿੰਘ ਤਲਵੰਡੀ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਬਾਅਦ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ ਕੀਤਾ ਜਾਵੇਗਾ। ਰਣਜੀਤ ਸਿੰਘ ਤਲਵੰਡੀ 2002 ਤੋਂ 2007 ਤੱਕ ਰਾਏਕੋਟ ਦੇ ਵਿਧਾਇਕ ਰਹੇ। ਅਕਾਲੀ ਦਲ ਬਾਦਲ ਤੋਂ ਚੋਣ ਜਿੱਤਣ ਵਾਲੇ ਰਣਜੀਤ ਸਿੰਘ ਤਲਵੰਡੀ ਨੇ ਕਾਂਗਰਸ ਦੇ ਹਰਮੋਹਿੰਦਰ ਸਿੰਘ ਪ੍ਰਧਾਨ ਨੂੰ ਹਰਾਇਆ ਸੀ।
ਸੁਖਬੀਰ ਬਾਦਲ ਦਾ ਟਵੀਟ:ਸ਼੍ਰੋਮਣੀਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ ਰਣਜੀਤ ਸਿੰਘ ਤਲਵੰਡੀ ਜੀ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ।