ਚੰਡੀਗੜ੍ਹ: ਇੱਕ ਮਾਂ ਨੂੰ ਦੋਹਰੀ ਜ਼ਿੰਮੇਵਾਰੀ ਨਿਭਾਉਣੀ ਭਾਰੀ ਪੈ ਗਈ। ਜੀ ਹਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਮਹਿਲਾ ਕਾਂਸਟੇਬਲ ਆਪਣੇ ਬੱਚੇ ਨੂੰ ਗੋਦੀ ਚੁੱਕ ਡਿਊਟੀ ਕਰਦੀ ਦਿਖਾਈ ਦਿੱਤੀ, ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਮਹਿਲਾ ਕਾਂਸਟੇਬਲ ਨੂੰ ਇਸ ਮਾਮਲੇ ਵਿੱਚ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ: DSGMC ਪ੍ਰਧਾਨ ਮਨਜਿੰਦਰ ਸਿਰਸਾ ਨੇ ਤਾਪਸੀ ਪੰਨੂ ਦਾ ਲਿਆ ਪੱਖ
ਹਾਲਾਂਕਿ, ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਖਿਲਾਫ ਡਿਊਟੀ 'ਤੇ ਦੇਰ ਨਾਲ ਪਹੁੰਚਣ ਅਤੇ ਗੈਰਹਾਜ਼ਰ ਰਹਿਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਹਿਲਾ ਕਾਂਸਟੇਬਲ ਪ੍ਰਿਯੰਕਾ ਆਪਣੇ ਬੱਚੇ ਨਾਲ ਸ਼ੁੱਕਰਵਾਰ ਸਵੇਰੇ ਡਿਊਟੀ 'ਤੇ ਪਹੁੰਚੀ। ਜਾਣਕਾਰੀ ਅਨੁਸਾਰ ਕੇਂਦਰੀ ਡਵੀਜ਼ਨ ਦੀ ਇੰਸਪੈਕਟਰ ਗੁਰਜੀਤ ਕੌਰ ਨੇ ਕਾਂਸਟੇਬਲ ਪ੍ਰਿਯੰਕਾ ਖ਼ਿਲਾਫ਼ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕਾਂਸਟੇਬਲ ਪ੍ਰਿਅੰਕਾ ਦੀ ਡਿਊਟੀ ਸੈਕਟਰ 15-16-23-24 ਚੌਕ ਨੇੜੇ ਸਵੇਰ ਦੇ ਸਮੇਂ ਸੀ।
ਡਿਊਟੀ 'ਤੇ ਨਾ ਆਉਣ ਕਾਰਨ ਕਾਰਵਾਈ
ਸਵੇਰੇ ਅੱਠ ਵਜੇ ਡਿਊਟੀ ਸਮੇਂ ਇੰਸਪੈਕਟਰ ਗੁਰਜੀਤ ਕੌਰ ਨੂੰ ਕਾਂਸਟੇਬਲ ਪ੍ਰਿਅੰਕਾ ਡਿਊਟੀ ’ਤੇ ਨਹੀਂ ਮਿਲੀ। ਜਿਸ ਤੋਂ ਮਗਰੋਂ ਮੌਕੇ ’ਤੇ ਤਾਇਨਾਲ ਦੂਜੀ ਮਹਿਲਾ ਕਾਂਸਟੇਬਲ ਤੋਂ ਪੁੱਛਗਿਛ ਕਰਨ ਤੋਂ ਬਾਅਦ ਪਿਯੰਕਾ ਦੀ ਹਾਜ਼ਰੀ ਗੈਰਹਾਜ਼ਰ ਲਗਾ ਦਿੱਤੀ ਗਈ। ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਪ੍ਰਿਯੰਕਾ ਡਿਊਟੀ ਕਰਨ ਆਪਣੇ ਬੱਚੇ ਨਾਲ ਟ੍ਰੈਫਿਕ ਲਾਈਨ 'ਤੇ ਪਹੁੰਚ ਗਈ।