ਚੰਡੀਗੜ੍ਹ : ਅੰਮ੍ਰਿਤਸਰ ਵਿਖੇ ਨਸ਼ਾ ਤਸਕਰੀ ਮਾਮਲੇ ਚ ਨਾਮਜ਼ਦ ਮੁੱਖ ਮੁਲਜ਼ਮ ਦੀ ਨਿਆਇਕ ਹਿਰਾਸਤ 'ਚ ਮੌਤ ਹੋ ਗਈ ਸੀ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਸਨ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਹਸਪਤਾਲ 'ਚ ਹੋਈ ਮੌਤ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗਾ ਕਾਰਾ ਹੈ। ਉਨ੍ਹਾਂ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਸ ਮੌਤ ਦੇ ਸਾਰੇ ਤੱਥਾਂ ਤੇ ਹਾਲਾਤਾਂ ਬਾਰੇ ਜਾਂਚ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਚੰਦਰਯਾਨ 2 'ਚ ਅਸਮ ਦੇ ਇਸ ਵਿਗਿਆਨਕ ਦਾ ਹੈ ਅਹਿਮ ਯੋਗਦਾਨ
ਇਸ ਘਟਨਾ ਦੀ ਮੈਜਿਸਟ੍ਰੀਅਲ ਜਾਂਚ ਪੋਸਟ-ਮਾਰਟਮ ਤੋਂ ਇਲਾਵਾ ਹੋਵੇਗੀ, ਜਿਸ ਵਾਸਤੇ ਡਾਕਟਰਾਂ ਦਾ ਇੱਕ ਉੱਚ ਪੱਧਰੀ ਬੋਰਡ ਗਠਤ ਕੀਤਾ ਜਾਵੇਗਾ। ਇਸ ਨੂੰ ਨਿਆਇਕ ਕਾਰਵਾਈ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਸੀਆਰਪੀਸੀ ਅਧੀਨ ਕੀਤਾ ਜਾਵੇਗਾ।