ਪੰਜਾਬ

punjab

ETV Bharat / state

ਚੰਡੀਗੜ੍ਹ ਦੇ ਕੋਰੋਨਾ ਮਰੀਜ਼ਾਂ ਨੂੰ ਵ੍ਹੱਟਸਐਪ ਉਤੇ ਘਰ 'ਚ ਹੀ ਮਿਲੇਗਾ ਮੁਫਤ ਖਾਣਾ - ਫੋਨ ਨੰਬਰ 9915711444

ਬਿਜ਼ਨਸਮੈਨ ਅਤੇ ਸਾਬਕਾ ਨੋਮਿਨੇਟਿਡ ਕਾਊਂਸਲਰ ਐੱਮ ਪੀ ਐਸ ਚਾਵਲਾ ਨੇ ਸਮਾਜ ਦੇ ਸਾਹਮਣੇ ਇਨਸਾਨੀਅਤ ਦੀ ਇੱਕ ਮਿਸਾਲ ਪੇਸ਼ ਕੀਤੀ ਹੈ ।ਉਹ ਤੇ ਉਨ੍ਹਾਂ ਦੀ ਟੀਮ ਹੋਮ ਆਈਸੋਲੇਸ਼ਨ ਦੇ ਵਿਚ ਰਹਿ ਰਹੇ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਨੂੰ ਦਿਨ ਅਤੇ ਰਾਤ ਦਾ ਖਾਣਾ ਪਹੁੰਚਾ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਕੋਰੋਨਾ ਪਾਜ਼ੀਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹੈ ਅਤੇ ਖਾਣਾ ਨਹੀਂ ਬਣਾ ਸਕਦਾ ਹੈ ਤੇ ਉਹ ਉਨ੍ਹਾਂ ਦੇ ਨੰਬਰ ਤੇ ਸੰਪਰਕ ਕਰ ਸਕਦਾ ਹੈ ।

ਕੋਰੋਨਾ ਆਈਸੋਲੇਸ਼ਨ ਵਿੱਚ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਖਾਣਾ ਪਹੁੰਚਾ ਰਹੇ ਚਾਵਲਾ
ਕੋਰੋਨਾ ਆਈਸੋਲੇਸ਼ਨ ਵਿੱਚ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਖਾਣਾ ਪਹੁੰਚਾ ਰਹੇ ਚਾਵਲਾ

By

Published : Apr 20, 2021, 9:25 PM IST

ਚੰਡੀਗੜ: ਹੋਟਲ ਔਲਟੀਅਸ ਦੀ ਮੈਨੇਜਰ ਰਿੰਨ੍ਹੀ ਡੋਗਰਾ ਨੇ ਕਿਹਾ ਕਿ ਇਹ ਐਮ ਪੀ ਐਸ ਚਾਵਲਾ ਦਾ ਹੀ ਇਨੀਸ਼ੇਏਟਿਵ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸੰਕਟ ਦੀ ਘੜੀ ਵਿਚ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ।ਉਨ੍ਹਾਂ ਨੇ ਦੱਸਿਆ ਕਿ ਇਸ ਮਹਾਂਮਾਰੀ ਦੇ ਵਿਚ ਲੋਕਾਂ ਨੂੰ ਇਕ ਦੂਜੇ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਇਸੀ ਵਿਜ਼ਨ ਦੇ ਨਾਲ ਉਨ੍ਹਾਂ ਨੇ ਆਪਣੇ ਇੰਡਸਟਰੀਅਲ ਏਰੀਆ ਫੇਜ਼ 2 ਸਥਿਤ ਆਪਣੇ ਹੋਟਲ ਵਿੱਚ ਕਿਚਨ ਵਿਚ ਖਾਣਾ ਤਿਆਰ ਕਰਵਾਉਣ ਬਾਰੇ ਉਨ੍ਹਾਂ ਦੇ ਮੁਤਾਬਿਕ ਦੁਪਹਿਰ ਦੇ ਖਾਣੇ ਦੇ ਲਈ ਬਾਰਾਂ ਵਜੇ ਤੱਕ ਅਤੇ ਰਾਤ ਦੇ ਖਾਣੇ ਦੇ ਲਈ ਸ਼ਾਮ ਛੇ ਵਜੇ ਤੋਂ ਪਹਿਲਾਂ ਆਰਡਰ ਕਰ ਸਕਦੇ ਹਨ । ਖਾਣੇ ਵਿੱਚ ਸਬਜ਼ੀ, ਦਾਲ, ਰੋਟੀ ,ਚਾਵਲ ਅਤੇ ਸਲਾਦ ਦਿੱਤਾ ਜਾਂਦਾ ਹੈ ।

ਕੋਰੋਨਾ ਆਈਸੋਲੇਸ਼ਨ ਵਿੱਚ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਖਾਣਾ ਪਹੁੰਚਾ ਰਹੇ ਚਾਵਲਾ
ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਡੇਢ ਤੋਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ ਕੋਈ ਵੀ ਪੌਸ਼ਟਿਕ ਮਰੀਜ਼ ਉਨ੍ਹਾਂ ਦੇ ਫੋਨ ਨੰਬਰ 9915711444 ਤੇ ਵ੍ਹੱਟਸਐਪ ਤੇ ਆਰਡਰ ਕਰ ਸਕਦੇ ਆਰਡਰ ਕਰਨ ਦੇ ਨਾਲ ਆਪਣਾ ਨਾਮ ਮਕਾਨ ਨੰਬਰ ਅਤਰ ਸੈਕਟਰ ਭੇਜਿਆ ਜਾਵੇ ਨਾਲ ਹੀ ਆਪਣਾ ਮੋਬਾਇਲ ਨੰਬਰ ਵੀ ਤਾਂ ਜੋ ਡਿਲੀਵਰੀ ਬੁਆਏ ਆਸਾਨੀ ਤੋਂ ਪਤਾ ਕਰ ਪਹੁੰਚ ਸਕਣ। ਇਹ ਸਿਰਫ਼ ਚੰਡੀਗੜ੍ਹ ਦੇ ਲੋਕਾਂ ਦੇ ਲਈ ਹੀ ਸ਼ੁਰੂ ਕੀਤਾ ਗਿਆ ਹੈ। ਪਰ ਕਿਉਂਕਿ ਨਾਲ ਪੰਚਕੂਲਾ ਤੇ ਮੁਹਾਲੀ ਵੀ ਲੱਗਦੇ ਇਸ ਕਰਕੇ ਉੱਥੋਂ ਵੀ ਆਰਡਰ ਮਿਲ ਰਹੇ ਨੇ ਜਿਸ ਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਖਾਣਾ ਤੁਹਾਨੂੰ ਲੈ ਕੇ ਜਾਣਾ ਪਏਗਾ ਤੇ ਲੋਕੀ ਲਿਆਉਣ ਲਈ ਕਰਨ ਵੀ ਕਿਸੇ ਨੂੰ ਭੇਜ ਰਹੇ ਹਨ।

For All Latest Updates

ABOUT THE AUTHOR

...view details