ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੇ ਨਤੀਜਿਆਂ ਦੌਰਾਨ ਪ੍ਰੈੱਸ ਕਾਨਫ਼ਰੰਸ ਕੀਤੀ।
ਉਨ੍ਹਾਂ ਨੇ ਸਿੱਧੂ ਦੁਆਰਾ ਵੋਟਾਂ ਤੋਂ ਇੱਕ ਦਿਨ ਪਹਿਲਾਂ ਦਿੱਤੇ ਬਿਆਨ ਬਾਰੇ ਕਿਹਾ ਕਿ ਸਿੱਧੂ ਦਾ ਕਦਮ ਬਹੁਤ ਹੀ ਮੰਦਭਾਗਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਬਿਆਨਬਾਜ਼ੀ ਉਦੋਂ ਹੀ ਕਿਉਂ ਕੀਤੀ? ਕੈਪਟਨ ਨੇ ਕਿਹਾ ਕਿ ਸਿੱਧੂ ਬਾਰੇ ਫ਼ੈਸਲਾ ਪਾਰਟੀ ਦੀ ਹਾਈ ਕਮਾਂਡ ਹੀ ਲਵੇਗੀ।
ਸੂਬੇ ਵਿੱਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਪਾਰਟੀ ਦੀ ਜਿੱਤ ਦੇ 2 ਹੀ ਮੁੱਖ ਕਾਰਨ ਹਨ, ਪਹਿਲਾ ਜੀਐੱਸਟੀ ਤੇ ਨੋਟਬੰਦਜੀ ਦਾ ਵਿਰੋਧ ਕਰਨਾ ਤੇ ਦੂਜਾ ਕਾਂਗਰਸ ਸਰਕਾਰ ਵਲੋਂ ਪੰਜਾਬ ਦੀ ਤਰੱਕੀ ਲਈ ਚੁੱਕੇ ਕਦਮ ਅਤੇ ਉਨ੍ਹਾਂ ਦੇ ਆਏ ਨਤੀਜੇ।
ਅਕਾਲੀਆਂ ਦੀ ਹਾਰ ਸਬੰਧੀ ਉਨ੍ਹਾਂ ਨੇ ਬੇਅਦਬੀ ਕਾਂਡ ਨੂੰ ਮੁੱਖ ਕਾਰਨ ਦੱਸਿਆ।
ਬੇਅਦਬੀ ਕਾਂਡ ਨੂੰ ਹੀ ਲੈ ਕਾਂਗਰਸ ਵਲੋਂ ਬਣਾਈ ਐੱਸਆਈਟੀ ਟੀਮ ਜਲਦ ਹੀ ਫ਼ੈਸਲਾ ਦੇਵੇਗੀ ਅਤੇ ਐੱਸਆਈਟੀ ਨੂੰ ਬਣਾਉਣ ਤੋਂ ਬਾਅਦ ਸਿੱਧੂ ਨੇ ਮੇਰੇ ਪੈਰਾਂ ਵਿੱਚ ਡਿੱਗ ਕੇ ਧੰਨਵਾਦ ਕੀਤਾ ਸੀ।
EVM-VVPat ਮਸ਼ੀਨਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਮਿਲਾਣ ਨੂੰ ਲੈ ਕੇ ਕਿਹਾ ਕਿ ਇਸ ਵਾਰ ਬੀਜੇਪੀ ਦੀ ਜਿੱਤ ਘਪਲਾ ਹੈ। ਇਸ ਕਰ ਕੇ ਇੰਗਲੈਂਡ, ਜਰਮਨੀ, ਆਸਟ੍ਰੇਲੀਆ ਆਦਿ ਵਰਗੇ ਦੇਸ਼ EVM-VVPat ਨਹੀਂ ਵਰਤਦੇ।
ਬੀਜੇਪੀ ਦੀ ਬੁਹਮਤ ਨੂੰ ਲੈ ਕੇ ਕੈਪਟਨ ਨੇ ਕਿਹਾ ਇੱਕ ਸਮਾਂ ਸੀ ਜਦੋਂ ਕਾਂਗਰਸ ਕੋਲ 352 ਅਤੇ ਬੀਜੇਪੀ ਕੋਲ ਸਿਰਫ਼ 2 ਹੀ ਸੀਟਾਂ ਸਨ। ਉੱਪਰ-ਨੀਚੇ ਤਾਂ ਚਲਦਾ ਹੀ ਰਹਿੰਦਾ ਹੈ।
ਆਖ਼ਰ ਵਿੱਚ ਉਨ੍ਹਾਂ ਪਰਿਵਾਰਵਾਦ ਨੂੰ ਨਕਾਰਦਿਆਂ ਆਖਿਆ ਕਿ ਇਹ ਲੋਕਤੰਤਰ ਹੈ ਇਥੇ ਲੋਕਾਂ ਦਾ ਫ਼ੈਸਲਾ ਹੀ ਮੰਨਿਆ ਜਾਂਦਾ ਹੈ। ਜੋ ਕਿ ਅੱਜ ਲੋਕਾਂ ਨੇ ਦਿਖਾ ਦਿੱਤਾ ਹੈ। ਹਾਰੀਆਂ ਸੀਟਾਂ ਦੇ ਕਾਰਨਾਂ ਬਾਰੇ ਚਿੰਤਨ ਹੋਵੇਗਾ।