ਪੰਜਾਬ

punjab

By

Published : Jul 24, 2020, 9:47 PM IST

ETV Bharat / state

ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਨੂੰ ਜੱਜ ਨੇ ਕੀਤਾ ਤਬਦੀਲ

ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਨੂੰ ਮੋਹਾਲੀ ਕੋਰਟ ਦੀ ਜੱਜ ਨੇ ਸੁਮੇਧ ਸੈਣੀ ਨਾਲ ਜੁੜੇ ਮਾਮਲਿਆਂ ਨੂੰ ਜੱਜ ਰਜਨੀਸ਼ ਗਰਗ ਦੇ ਕੋਲ ਸੁਣਵਾਈ ਲਈ ਭੇਜ ਦਿੱਤਾ ਹੈ।। ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।

ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਨੂੰ ਜੱਜ ਨੇ ਕੀਤਾ ਤਬਦੀਲ
ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਨੂੰ ਜੱਜ ਨੇ ਕੀਤਾ ਤਬਦੀਲ

ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਨੂੰ ਮੋਹਾਲੀ ਕੋਰਟ ਦੀ ਜੱਜ ਨੇ ਸੁਮੇਧ ਸੈਣੀ ਨਾਲ ਜੁੜੇ ਮਾਮਲਿਆਂ ਨੂੰ ਜੱਜ ਰਜਨੀਸ਼ ਗਰਗ ਦੇ ਕੋਲ ਸੁਣਵਾਈ ਲਈ ਭੇਜ ਦਿੱਤਾ ਹੈ।

ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਨੂੰ ਜੱਜ ਨੇ ਕੀਤਾ ਤਬਦੀਲ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁੱਧ ਸਾਲ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਉੱਤੇ ਇਹ ਕੇਸ ਦਰਜ ਕੀਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਮੇਧ ਸੈਣੀ ਨੇ ਬਲਵੰਤ ਦਾ ਕਤਲ ਕਰਨ ਦੇ ਲਈ ਉਸ ਨੂੰ ਅਗਵਾ ਕਰਨ ਦੀ ਸਾਜਿਸ਼ ਬਣਾਈ ਸੀ।

ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਦੇ ਲਾਪਤਾ ਹੋਣ ਵਾਲੀ ਐੱਫ਼.ਆਈ.ਆਰ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰੀਜ਼ਮ ਕਾਰਪੋਰੇਸ਼ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਕੰਮ ਕਰਦਾ ਸੀ। ਐੱਫ਼.ਆਈ.ਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਮੁਹਾਲੀ ਦੇ ਵਸਨੀਕ ਸਨ ਅਤੇ 1991 ਵਿੱਚ ਸੈਣੀ ਉੱਤੇ ਚੰਡੀਗੜ੍ਹ ਦੇ ਐੱਸ.ਐੱਸ.ਪੀ ਹੋਣ ਦੇ ਦੌਰਾਨ ਅੱਤਵਾਦੀ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਮੁਲਤਾਨੀ ਨੂੰ ਪੁਲਿਸ ਲੈ ਗਈ ਸੀ।

ਦਰਅਸਲ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਅਪੀਲ ਉੱਤੇ ਕੋਰਟ ਨੂੰ ਕੀਤੀ ਅਪੀਲ ਦੇ ਆਧਾਰ ਉੱਤੇ ਹੀ ਇਹ ਫ਼ੈਸਲਾ ਸੁਣਾਇਆ ਗਿਆ ਹੈ। ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਜੱਜ ਮੋਨਿਕਾ ਗੋਇਲ ਨੇ ਸਾਰੇ ਪੱਖਾਂ ਨੂੰ ਸੁਣੇ ਬਿਨਾਂ ਹੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਾਹਤ ਦਿੱਤੀ ਸੀ।

ABOUT THE AUTHOR

...view details