ਚੰਡੀਗੜ੍ਹ: ਫ਼ਤਿਹਵੀਰ ਦਾ ਬਚਾਅ ਕਾਰਜ ਪੰਜਵੇਂ ਦਿਨ ਵੀ ਜਾਰੀ ਹੈ। ਪੰਜਵੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਖਾਨਾਪੂਰਤੀ ਕੀਤੀ।
ETV ਭਾਰਤ ਦੀ ਖ਼ਬਰ ਦਾ ਅਸਰ: ਫਤਿਹਵੀਰ 'ਤੇ ਟਵੀਟ ਕਰਕੇ ਕੈਪਟਨ ਨੇ ਕੀਤੀ ਖਾਨਾਪੂਰਤੀ
ਫ਼ਤਿਹਵੀਰ ਨੂੰ ਬੋਰਵੈਲ ਵਿੱਚ ਡਿੱਗੇ ਹੋਏ 5 ਦਿਨ ਬੀਤ ਗਏ ਹਨ ਪਰ ਇਸ ਵੱਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 'ਨੀਂਦ' ਅੱਜ ਖੁੱਲ੍ਹੀ ਹੈ।
as
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਉਹ ਲਗਾਤਾਰ ਇਸ ਮਾਮਲੇ 'ਤੇ ਨਿਗਰਾਨੀ ਰੱਖ ਰਹੇ ਹਨ। ਇਸ ਦੇ ਨਾਲ ਹੀ ਕਿਹਾ ਉਹ ਪਰਿਵਾਰ ਨਾਲ ਖੜ੍ਹੇ ਹਨ ਅਤੇ ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸ ਕਰਦੇ ਹਨ।
ਦੱਸ ਦਈਏ ਕਿ ਫ਼ਤਿਹਵੀਰ ਨੂੰ ਬੋਰਵੈਲ ਵਿੱਚ ਡਿੱਗੇ ਹੋਏ 5 ਦਿਨ ਹੋ ਗਏ ਹਨ ਜਿਸ ਨੂੰ ਬਚਾਉਣ ਲਈ ਐਨਡੀਆਰਐਫ਼ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਮਿਹਨਤ ਨੂੰ ਬੂਰ ਨਹੀਂ ਪਿਆ ਹੈ।