ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਉੱਤਰ ਪੱਛਮੀ ਦਿੱਲੀ ਤੋਂ ਜੇਤੂ ਹੰਸ ਰਾਜ ਹੰਸ ਨੂੰ ਦਿੱਲੀ ਹਾਈਕੋਰਟ ਨੇ ਗ਼ਲਤ ਹਲਫ਼ਨਾਮਾ ਦੇਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਹੰਸਰਾਜ ਹੰਸ ਨੂੰ ਹੁਕਮ ਦਿੱਤਾ ਹੈ ਕਿ ਉਹ 18 ਸਤੰਬਰ ਤੱਕ ਆਪਣਾ ਜਵਾਬ ਦੇਵੇ।
ਇੱਥੇ ਦੱਸ ਦਈਏ ਕਿ ਹੰਸ ਰਾਜ ਹੰਸ ਦੇ ਵਿਰੁੱਧ ਕਾਂਗਰਸ ਦੇ ਨੇਤਾ ਰਾਜੇਸ਼ ਲਿਲੋਠੀਆ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਹੰਸਰਾਜ ਹੰਸ ਨੇ ਲੋਕ ਸਭਾ ਚੋਣਾਂ ਦੌਰਾਨ ਹਲਫ਼ਨਾਮੇ ਵਿੱਚ ਗ਼ਲਤ ਜਾਣਕਾਰੀ ਦਿੱਤੀ ਸੀ।