ਬਠਿੰਡਾ: ਸ਼ਹਿਰ ਤੋਂ 30 ਕਿਲੋਮੀਟਰ ਦੂਰ ਮੌੜ ਬਲਾਕ 'ਚ ਪੈਂਦੇ ਪਿੰਡ ਯਾਤਰੀ ਦੇ ਲੋਕਾਂ ਨੇ ਸਿਆਸੀ ਦਲਾਂ ਦੇ ਆਗੂਆਂ ਨੂੰ ਪਿੰਡ 'ਚ ਆਉਣ ਤੋਂ ਮਨਾ ਕਰ ਦਿੱਤਾ ਹੈ। ਪਿੰਡ ਵਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਜੋ ਵੀ ਨੇਤਾ ਵੋਟ ਮੰਗਣ ਲਈ ਆਵੇਗਾ, ਪਹਿਲਾਂ ਉਸ ਨੂੰ ਪਿੰਡ ਵਾਸੀਆਂ ਨੂੰ ਕੰਮ ਪੂਰੇ ਹੋਣ ਦੀ ਸ਼ਰਤ ਲਿਖ ਕੇ ਦੇਣੀ ਪੈਣੀ ਹੈ।
'ਪਹਿਲਾਂ 'ਯਾਤਰੀ' ਆਉਣ, ਫੇਰ ਪਾਵਾਂਗੇ ਵੋਟ' - bathinda news
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੀ ਸਿਆਸੀ ਆਗੂਆਂ ਵਲੋਂ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਮੰਗਣ ਲਈ ਘਰ-ਘਰ ਜਾ ਕੇ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਵੋਟਾਂ ਤੋਂ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਪੁੱਛਦਾ। ਇਸੇ ਤਹਿਤ ਹੀ ਇਸ ਵਾਰ ਪਿੰਡ ਯਾਤਰੀ ਦੇ ਲੋਕਾਂ ਨੇ ਸਿਆਸੀ ਆਗੂਆਂ ਨੂੰ ਪਿੰਡ 'ਚ ਆਉਣ ਤੇ ਵੋਟ ਦੇਣ ਲਈ ਸ਼ਰਤ ਰੱਖ ਦਿੱਤੀ ਹੈ।
ਪਿੰਡ ਦਾ ਹਾਲ
ਇਸ ਦੇ ਨਾਲ ਹੀ ਰੇਸ਼ਮ ਸਿੰਘ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ- ਭਾਜਪਾ 10 ਸਾਲ ਤੇ ਹੁਣ ਕਾਂਗਰਸ ਦੋ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਨਾਲ ਮਜ਼ਾਕ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ ਜਿਸ ਦੀ ਕਈ ਸਾਲਾਂ ਤੋਂ ਲਗਾਤਾਰ ਮੰਗ ਕਰ ਰਹੇ ਹਨ।
ਇਸ ਦੇ ਚੱਲਦਿਆਂ ਪਿੰਡ ਵਾਲਿਆਂ ਨੇ ਫ਼ੈਸਲਾ ਕੀਤਾ ਹੈ ਕਿ ਜੋ ਵੀ ਰਾਜਨੀਤਿਕ ਦਲ ਉਨ੍ਹਾਂ ਨਾਲ ਲਿਖ਼ਤ ਵਿੱਚ ਵਾਅਦੇ ਪੂਰੇ ਹੋਣ ਦੀ ਗੱਲ ਕਰੇਗਾ, ਉਹ ਉਸ ਨੇਤਾ ਨੂੰ ਹੀ ਵੋਟ ਪਾਉਣਗੇ।