ਪੰਜਾਬ

punjab

ETV Bharat / state

ਚਾਰ ਘੰਟੇ ਖੁੱਲ੍ਹਿਆ ਬਾਜ਼ਾਰ, ਲੋਕਾਂ ਨੂੰ ਸਮਾਜਿਕ ਦੂਰੀ ਦਾ ਵੀ ਨਹੀਂ ਰਿਹਾ ਖਿਆਲ

ਤਾਲਾਬੰਦੀ ਵਿਚਾਲੇ ਅੱਜ ਚਾਰ ਘੰਟੇ ਬਠਿੰਡਾ ਦਾ ਬਾਜ਼ਾਰ ਛੇ ਵਜੇ ਤੋਂ ਦੱਸ ਵਜੇ ਤੱਕ ਖੁੱਲ੍ਹਿਆ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਵੱਡੇ ਪੱਧਰ ਉੱਤੇ ਅਣਗਹਿਲੀ ਵਰਤੀ ਗਈ ਅਤੇ ਲੋਕਾਂ ਵਿੱਚ ਸਾਮਾਨ ਖਰੀਦਣ ਨੂੰ ਲੈ ਕੇ ਸੁਰੱਖਿਆ ਦੀਆਂ ਧੱਜੀਆਂ ਉੱਡੀਆਂ ਗਈਆਂ।

ਫ਼ੋਟੋ।
ਫ਼ੋਟੋ।

By

Published : May 2, 2020, 5:09 PM IST

ਬਠਿੰਡਾ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਟ ਤਾਲਾਬੰਦੀ ਕੀਤੀ ਗਈ ਹੈ। ਇਸ ਕਾਰਨ ਹਰ ਵਪਾਰ ਮੁਕੰਮਲ ਤੌਰ ਉੱਤੇ ਠੱਪ ਹੋ ਚੁੱਕੇ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗ੍ਰੀਨ ਜ਼ੋਨ ਇਲਾਕਿਆਂ ਵਿੱਚ ਛੇ ਵਜੇ ਤੋਂ ਦਸ ਵਜੇ ਤੱਕ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਵੇਖੋ ਵੀਡੀਓ

ਬਠਿੰਡਾ ਦੇ ਕਈ ਬਾਜ਼ਾਰ ਇਸ ਮੌਕੇ ਖੋਲ੍ਹੇ ਗਏ ਅਤੇ ਇੱਕ ਮਹੀਨੇ ਤੋਂ ਵੱਧ ਘਰਾਂ ਦੇ ਵਿੱਚ ਬੈਠੇ ਲੋਕ ਅੱਜ ਬਾਜ਼ਾਰਾਂ ਦੇ ਵਿੱਚ ਖਰੀਦ ਫਰੋਖਤ ਕਰਦੇ ਹੋਏ ਨਜ਼ਰ ਆਏ। ਹਾਲਾਂਕਿ ਪੰਜਾਬ ਦੇ ਹਾਲਾਤ ਕੋਰੋਨਾ ਸੰਕਟ ਦੇ ਵਿੱਚੋਂ ਬਿਹਤਰ ਨਜ਼ਰ ਨਹੀਂ ਆ ਰਹੇ। ਪੰਜਾਬ ਸਰਕਾਰ ਮੁਤਾਬਕ ਕੇਂਦਰ ਸਰਕਾਰ ਤੋਂ ਕੋਈ ਫੰਡ ਨਹੀਂ ਮਿਲ ਰਿਹਾ ਜਿਸ ਕਰਕੇ ਪੰਜਾਬ ਦੀ ਅਰਥ ਵਿਵਸਥਾ ਹੇਠਾਂ ਵੱਲ ਜਾ ਰਹੀ ਹੈ।

ਇਸ ਨੂੰ ਲੈ ਕੇ ਇਹ ਵਪਾਰ, ਇੰਡਸਟਰੀਅਲ ਏਰੀਆ, ਅਤੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਦੇ ਬਾਜ਼ਾਰ ਦੀ ਅਨੁਮਤੀ ਦੇਣ ਦਾ ਫ਼ੈਸਲਾ ਲੈਣਾ ਪਿਆ ਹੈ ਜਿਸ ਨੂੰ ਲੈ ਕੇ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੇ ਵਜੇ ਤੋਂ ਲੈ ਕੇ ਦਸ ਵਜੇ ਤੱਕ ਬਾਜ਼ਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ, ਪਰ ਲੋਕ ਆਪਣੀ ਸੁਰੱਖਿਆ ਦਾ ਧਿਆਨ ਖ਼ੁਦ ਰੱਖਣ ਅਤੇ ਆਪਣੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਹੱਥਾਂ ਉੱਤੇ ਹੈਂਡ ਗਲਬਜ਼ ਅਤੇ ਚਿਹਰੇ ਉੱਤੇ ਮਾਸਕ ਲਗਾ ਕੇ ਹੀ ਘਰੋਂ ਬਾਹਰ ਨਿਕਲਣ।

ABOUT THE AUTHOR

...view details