ਤਲਵੰਡੀ ਸਾਬੋ: ਪੰਜਾਬ ਸਰਕਾਰ ਵਲੋਂ ਚੋਣ ਵਾਅਦਿਆਂ 'ਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ ਕੈਪਟਨ ਸਰਕਾਰ ਸੱਤਾ 'ਚ ਆਈ ਸੀ। ਪਰ ਲੋਕਾਂ ਦਾ ਹਮੇਸ਼ਾ ਇਹ ਹੀ ਦੋਸ਼ ਹੈ ਕਿ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ ਮੁਆਫ਼ ਨਹੀਂ ਕੀਤੇ ਗਏ, ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ ਤੇ ਕਈ ਕਿਸਾਨ ਇਸ ਕਰਜ਼ੇ ਦੀ ਭੇਟ ਵੀ ਚੜ੍ਹ ਚੁੱਕੇ ਸਨ।
ਤਾਜਾ ਮਾਮਲਾ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਸੇਖੂ ਦਾ ਹੈ ਜਿਥੇ ਨੌਜਵਾਨ ਕਿਸਾਨ ਬੀਰਬਲ ਸਿੰਘ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਮਨ ਦੇ ਦਾਦੇ ਦਾ ਕਹਿਣਾ ਕਿ ਉਨ੍ਹਾਂ ਕੋਲ ਜ਼ਮੀਨੀ ਰਕਬਾ ਘੱਟ ਹੈ ਅਤੇ ਉਨ੍ਹਾਂ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਪੰਜ ਲੱਖ ਦੇ ਕਰੀਬ ਕਰਜ਼ ਹੈ, ਜਿਸ ਕਾਰਨ ਉਨ੍ਹਾਂ ਦਾ ਪੋਤਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਕਾਰਨ ਹੀ ਉਸ ਨੇ ਜਡਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ।