ਪੰਜਾਬ

punjab

ETV Bharat / state

'ਪਹਿਲਾਂ ਰੱਬ ਦੀ ਮਾਰ ਦੂਜੀ ਕੋਰੋਨਾ ਦੀ' ਕਿਸਾਨ ਕੀ ਕਰੇ!

ਕਣਕ ਦੀ ਵਾਢੀ ਕਰ ਰਹੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਕਣਕ ਵੱਢਣ ਲਈ ਕੋਈ ਸਮੱਸਿਆ ਨਹੀਂ ਆ ਰਹੀ। ਉਨ੍ਹਾਂ ਦਾ ਕਹਿਣਾ ਸਮੱਸਿਆ ਮਜ਼ਦੂਰਾਂ ਦੀ ਆ ਰਹੀ ਹੈ।

ਕਣਕ ਦੀ ਵਾਢੀ
ਕਣਕ ਦੀ ਵਾਢੀ

By

Published : Apr 19, 2020, 12:02 PM IST

ਬਠਿੰਡਾ: ਦੇਸ਼ ਵਿੱਚ ਕੋਰੋਨਾ ਸੰਕਟ ਕਰਕੇ ਲੌਕਡਾਊਨ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਹਰ ਪੱਖ ਤੋਂ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਉੱਥੇ ਹੀ ਹੁਣ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਣਕ ਦਾਣਾ ਮੰਡੀਆਂ ਵਿਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਬਠਿੰਡਾ ਦੇ ਪਿੰਡ ਭੁੱਚੋ ਕਲਾਂ ਵਿੱਚ ਪਹੁੰਚੀ ਜਿਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਦੀ ਵਾਢੀ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਪਰ ਕਣਕ ਵੰਡਣ ਤੋਂ ਬਾਅਦ ਜੋ ਇੱਕ ਦਿਨ ਦਾ ਪਾਸ ਦਿੱਤਾ ਗਿਆ ਸੀ, ਜਿਸ ਦੀ ਤਰੀਕ ਵੀ ਲੰਘ ਚੁੱਕੀ ਹੈ, ਤੇ ਤਿੰਨ ਦਿਨਾਂ ਤੋਂ ਕਣਕ ਮੰਡੀ ਵਿੱਚ ਰੁਲ ਰਹੀ ਹੈ।

ਵੀਡੀਓ

ਜਦੋਂ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀ ਕਣਕ ਦਾ ਦਾਣਾ ਮੰਡੀਆਂ 'ਚੋਂ ਚੁੱਕ ਲਿਆ ਜਾਵੇਗਾ ਪਰ ਇਨ੍ਹਾਂ ਤਿੰਨ ਦਿਨਾਂ ਤੋਂ ਬਾਅਦ ਵੀ ਹੁਣ ਤੱਕ ਕਣਕ ਮੰਡੀ ਵਿੱਚ ਹੀ ਪਈ ਹੈ। ਇਸ ਕਰਕੇ ਉਨ੍ਹਾਂ ਨੂੰ ਵੱਡੀ ਸਮੱਸਿਆ ਝੱਲਣੀ ਪੈ ਰਹੀ ਹੈ। ਇਸ ਦੇ ਨਾਲ-ਨਾਲ ਆੜ੍ਹਤੀਆਂ ਵੱਲੋਂ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇ ਪਿੰਡ ਤੋਂ ਪਿੰਡ ਫੈਲਣ ਦੇ ਵੀ ਆਸਾਰ ਹੋ ਸਕਦੇ ਹਨ। ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਸਾਨ ਨੇ ਕਿਹਾ ਕਿ ਜੇਕਰ ਇੱਕ ਪਿੰਡ ਦੇ ਪੰਜ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਂਦੇ ਤਾਂ ਇਸ ਕੋਰੋਨਾ ਮਹਾਂਮਾਰੀ ਤੋਂ ਵੀ ਬਚਾਅ ਕੀਤਾ ਜਾ ਸਕਦਾ ਸੀ।

ਕਣਕ ਦੀ ਵਾਢੀ ਕਰ ਰਹੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਕਣਕ ਵੱਢਣ ਲਈ ਕੋਈ ਸਮੱਸਿਆ ਨਹੀਂ ਆ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਸਮੱਸਿਆ ਸਿਰਫ਼ ਮਜ਼ਦੂਰਾਂ ਦੀ ਆ ਰਹੀ ਹੈ, ਜੋ ਮੰਡੀ ਵਿੱਚ ਕਣਕ ਨੂੰ ਸਾਫ਼ ਕਰਕੇ ਕਣਕ ਦੀ ਤੁਲਾਈ ਵਿੱਚ ਕੰਮ ਕਰਦੇ ਹਨ, ਉਹ ਕਿਸਾਨ ਮੰਡੀ ਵਿੱਚ ਕਣਕ ਲੈ ਕੇ ਜਾ ਰਹੇ ਹਨ। ਉਨ੍ਹਾਂ ਲਈ ਆੜ੍ਹਤੀਆਂ ਵੱਲੋਂ ਜ਼ਿਆਦਾ ਵਧੀਆ ਪੁਖ਼ਤਾ ਇੰਤਜਾਮ ਵੀ ਨਹੀਂ ਕੀਤੇ ਗਏ ਹਨ।

ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਮੰਡੀਆਂ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨ ਪਾਸ ਲੈ ਕੇ ਪਹੁੰਚ ਰਹੇ ਹਨ। ਇਸ ਤਰੀਕੇ ਨਾਲ ਵੱਖ-ਵੱਖ ਪਿੰਡਾਂ ਦੇ ਕਿਸਾਨ ਸੰਪਰਕ ਵਿੱਚ ਆਉਣ ਦਾ ਖ਼ਦਸ਼ਾ ਵੀ ਰਹਿੰਦਾ ਹੈ ਤੇ ਕੋਰੋਨਾ ਮਹਾਂਮਾਰੀ ਇੱਕ ਪਿੰਡ ਤੋਂ ਦੂਜੇ ਪਿੰਡ ਵੀ ਜਾ ਸਕਦੀ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੰਡੀ ਵਿੱਚ ਸਿਰਫ਼ ਇੱਕੋ ਪਿੰਡ ਦੇ ਕਿਸਾਨਾਂ ਨੂੰ ਇੱਕ ਦਿਨ ਲਈ ਪਾਸ ਜਾਰੀ ਕੀਤੇ ਜਾਣ। ਜਿਸ ਤੋਂ ਬਾਅਦ ਦੂਜੇ ਪਿੰਡਾਂ ਨੂੰ ਦੂਜੇ ਦਿਨ ਪਾਸ ਜਾਰੀ ਕੀਤੇ ਜਾਣ ਤਾਂ ਜੋ ਇੱਕ ਪਿੰਡ ਦੂਜੇ ਪਿੰਡ ਦੇ ਸੰਪਰਕ ਤੋਂ ਆਉਣ ਤੋਂ ਬਚਾਅ ਹੋ ਸਕੇ।

ਕਣਕ ਦੀ ਵਾਢੀ ਤੋਂ ਬਾਅਦ ਹੁਣ ਕਿਸਾਨ ਮੰਡੀਕਰਨ ਦੇ ਲਈ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਸੁਖਦੇਵ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ੈਲਰ ਮਾਲਕਾਂ ਨੇ ਇੱਕ ਏਕੜ ਜ਼ਮੀਨ ਕਣਕ ਦੀ ਲੁਹਾਈ ਲਈ ਤਿਆਰ ਕਰਵਾਈ ਸੀ। ਜਿਸ ਤੋਂ ਬਾਅਦ ਹੁਣ ਉਹ ਜਗ੍ਹਾ ਵੀ ਬਦਲ ਦਿੱਤੀ ਅਤੇ ਦਸ ਕਿਲੋਮੀਟਰ ਦੂਰ ਦਾਣਾ ਮੰਡੀ ਵਿੱਚ ਕਣਕ ਲੁਹਾਈ ਗਈ ਹੈ। ਜਿੱਥੇ ਨਾ ਤਾਂ ਕਿਸਾਨਾਂ ਦੇ ਬੈਠਣ ਦਾ ਇੰਤਜ਼ਾਮ ਹੈ ਨਾ ਹੀ ਪੀਣ ਦੇ ਪਾਣੀ ਦਾ ਇੰਤਜ਼ਾਮ ਹੈ। ਉਨ੍ਹਾਂ ਨੂੰ ਤਾਂ ਸਿਰਫ ਇਹੀ ਉਮੀਦ ਹੈ ਕਿ ਉਨ੍ਹਾਂ ਦੀ ਕਣਕ ਜਲਦ ਤੋਂ ਜਲਦ ਵਿਕ ਜਾਵੇ ਤੇ ਇਸ ਖੱਜਲ ਖੁਆਰੀ ਤੋਂ ਅਤੇ ਇਸ ਕੋਰੋਨਾ ਮਹਾਂਮਾਰੀ ਸੰਕਟ ਤੋਂ ਬਚਿਆ ਜਾਵੇ।

ABOUT THE AUTHOR

...view details