ਬਰਨਾਲਾ:ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ ਅੰਦਰ ਬਦਲਾਅ ਦੀ ਆਸ ਜਰੂਰ ਜਾਗੀ ਸੀ, ਉਥੇ ਹੀ ਆਪ ਦੀ ਸਰਕਾਰ ਬਣਨ ਤੋਂ ਬਾਅਦ ਹੀ ਲਗਾਤਾਰ ਪੰਜਾਬ ਦੇ ਹਾਲਾਤ ਕੁੱਝ ਖ਼ਰਾਬ ਹੁੰਦੇ ਵੀ ਦਿਖਾਈ ਦੇ ਰਹੇ ਹਨ। ਜਿਸ ਤਰ੍ਹਾਂ ਹੀ ਪੰਜਾਬ ਵਿੱਚ ਹਰ ਦਿਨ ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਜਿਸ ਨਾਲ ਨਵੀਂ ਸਰਕਾਰ ਜਰੂਰ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ।
ਅਜਿਹੀ ਹੀ ਇੱਕ ਕਤਲ ਦਾ ਮਾਮਲਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਆਇਆ, ਜਿੱਥੇ ਜੁਆਈ ਵੱਲੋਂ ਸੱਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਬਚਾਅ ਕਰਨ ਆਈ ਗੁਆਂਢਣ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਹਮਲਾਵਰ ਕਾਤਲ ਜਗਰੂਪ ਸਿੰਘ ਨਾਲ ਮ੍ਰਿਤਕ ਔਰਤ ਮੁਖਤਿਆਰ ਕੌਰ ਦੀ ਲੜਕੀ ਦਾ ਕਰੀਬ 10 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸਦਾ ਕੁੱਝ ਸਮੇਂ ਬਾਅਦ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਪਰਿਵਾਰ ਨੇ ਲੜਕੀ ਦਾ ਅੱਗੇ ਵਿਆਹ ਕਰ ਦਿੱਤਾ, ਜਿਸਦਾ ਰੰਜਿਸ਼ ਤਹਿਤ ਮੁਲਜ਼ਮ ਜਗਰੂਪ ਸਿੰਘ ਨੇ ਆਪਣੀ ਸੱਸ ਦਾ ਅੱਜ ਸਵੇਰੇ ਆਪਣੇ ਸਹੁਰਾ ਘਰ ਪਹੁੰਚ ਕੇ ਚਾਕੂ ਨਾਲ ਕਤਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀਆਂ ਲੜਕੀਆਂ ਤੇ ਭਰਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਜਗਰੂਪ ਸਿੰਘ ਨਾਲ ਵਿਆਹ ਹੋਇਆ ਸੀ, ਪਰ ਵਿਆਹ ਤੋਂ ਬਾਅਦ ਉਹ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਰਕੇ ਸਾਡੇ ਪਰਿਵਾਰ ਨੇ ਪੂਰੇ ਕਾਨੂੰਨੀ ਤਰੀਕੇ ਨਾਲ ਆਪਣੀ ਲੜਕੀ ਦਾ ਤਲਾਕ ਕਰਵਾ ਲਿਆ ਸੀ।