ਬਰਨਾਲਾ: ਸ਼ਹਿਰ ਵਿੱਚ ਚੋਰਾਂ ਨੇ ਥਾਣਾ ਸਦਰ ਦੇ ਅੰਦਰ ਕੰਧ ਨੂੰ ਪਾੜ ਲਾ ਕੇ 3 ਦੁਕਾਨਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਹੀ ਚੋਰ ਸਮਾਨ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।
ਰਾਤ ਦੇ ਸੌਦਾਗਰਾਂ ਨੇ ਥਾਣੇ ਨੂੰ ਲਾਇਆ ਸੰਨ੍ਹ
ਬਰਨਾਲਾ 'ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਚੋਰਾਂ ਨੇ ਪੁਲਿਸ ਦੀ ਨੱਕ ਹੇਠ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਚਲਦਿਆਂ ਪੁਲਿਸ ਦੀ ਚੌਕਸੀ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਫ਼ੋਟੋ
ਬੀਤੀ ਰਾਤ ਚੋਰਾਂ ਨੇ ਥਾਣੇ ਅੰਦਰ ਦਾਖ਼ਲ ਹੋ ਕੇ ਪਿਛਲੀ ਕੰਧ ਵਿੱਚ ਪਾੜ ਲਾਇਆ ਤੇ ਮਗਰੋਂ 3 ਦੁਕਾਨਾਂ 'ਚ ਵੱਖ-ਵੱਖ ਸਮਾਨ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।
ਇਸ ਬਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਸਵੇਰੇ ਦੁਕਾਨ ਖੋਲ੍ਹੀ ਤਾਂ ਵੇਖਿਆ ਕਿ ਸਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ। ਦੁਕਾਨਦਾਰਾਂ ਨੇ ਪੁਲਿਸ ਦੀ ਚੌਕਸੀ 'ਤੇ ਸਵਾਲ ਖੜ੍ਹਾ ਕਰਦਿਆਂ ਚੋਰਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।