ਬਰਨਾਲਾ:ਸੂਬੇ ਦੀ ਰਾਜਨੀਤੀ ਵਿਚ ਹਾਸ਼ੀਏ ’ਤੇ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੇ ਗੌਰਵਸ਼ਾਲੀ ਅਤੀਤ ਤੋਂ ਵੀ ਦੂਰ ਹੁੰਦਾ ਜਾ ਰਿਹਾ ਹੈ। ਮੌਜੂਦਾ ਲੀਡਰਸ਼ਿਪ ਪਾਰਟੀ ਦੇ ਯੋਧਿਆਂ ਨੂੰ ਵੀ ਵਿਸਾਰਦੀ ਜਾ ਰਹੀ ਹੈ। ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਹੋਏ ਸਮਾਗਮ ਵਿਚ ਸ਼ਰਧਾਂਜਲੀ ਦੇਣ ਲਈ ਪਾਰਟੀ ਦੀ ਸਰਵ ਉੱਚ ਲੀਡਰਸ਼ਿਪ ਕੋਲ ਸਮਾਂ ਹੀ ਨਾ ਨਿਕਲਿਆ। ਸਿਰਫ਼ ਜ਼ਿਲ੍ਹਾ ਪੱਧਰ ਦੇ ਆਗੂ ਹੀ ਹਾਜ਼ਰੀ ਲਗਾਉਣ ਅਤੇ ਸ਼ਰਧਾਂਜਲੀ ਦੇਣ ਪਹੁੰਚੇ।
ਇਹ ਵੀ ਪੜੋ:ਡਾ. ਸੰਜੀਵ ਕੰਬੋਜ ਦਾ Udham NGO, ਲੰਡਨ ਵਿੱਚ ਵੀ ਹੋ ਚੁੱਕਾ ਦਰਜ, ਜਾਣੋ ਕਿਵੇਂ ਲੋੜਵੰਦਾਂ ਲਈ ਬਣ ਰਹੇ 'ਫਰਿਸ਼ਤਾ'
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਸ਼੍ਰੋਮਣੀ ਅਕਾਲੀ ਦੇ ਸੰਸਥਾਪਕ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਵੀ ਰਹੇ, ਪਰ ਸਿੱਖ ਕੌਮ ਦੀਆਂ ਦੋਵੇਂ ਨੁਮਾਇੰਦਾ ਸੰਸਥਾਵਾਂ ਵਲੋਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਪਿਛਲੇ ਸਮਿਆਂ ’ਚ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਵੱਡੇ ਨੇਤਾ ਇਸ ਵਾਰਸ਼ਿਕ ਸਮਾਗਮ ’ਚ ਬਕਾਇਦਗੀ ਨਾਲ ਹਾਜ਼ਰੀ ਭਰਦੇ ਰਹੇ ਹਨ।
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੇ 20 ਜਨਵਰੀ 1935 ਨੂੰ ਅੰਗਰੇਜ਼ਾਂ ਅਤੇ ਰਜਵਾੜਾਸ਼ਾਹੀ ਵਿਰੁੱਧ ਸੰਘਰਸ਼ ਕਰਦਿਆਂ ਸ਼ਹਾਦਤ ਦਿੱਤੀ।
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਦਿਹਾੜਾ ਨੂੰ ਸਮਰਪਿੱਤ ਹਰ ਵਰ੍ਹੇ ਤਿੰਨ ਰੋਜ਼ਾ ਬਰਸੀ ਸਮਾਗਮ ਹੁੰਦਾ ਹੈ, ਜਿਸ ਵਿਚ ਰਵਾਇਤ ਅਨੁਸਾਰ ਤੀਜੇ ਦਿਨ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਰਧਾਂਜਲੀ ਦੇਣ ਪੁੱਜਦੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਰਸੀ ਸਮਾਗਮ ਲਈ ਬਾਕਾਇਦਾ ਸੱਦਾ ਵੀ ਭੇਜਿਆ ਗਿਆ ਅਤੇ ਪੋਸਟਰਾਂ ਵਿੱਚ ਉਹਨਾਂ ਦਾ ਨਾਮ ਵੀ ਲਿਖਿਆ ਗਿਆ। ਪਰ ਅਕਾਲੀਦਲ ਦੇ ਪ੍ਰਧਾਨ ਸਮੇਤ ਪਾਰਟੀ ਦੀ ਲੀਡਰਸ਼ਿਪ ਆਪਣੇ ਇਸ ਕੌਮੀ ਯੋਧੇ ਨੂੰ ਸ਼ਰਧਾਂਜਲੀ ਦੇਣ ਲਈ ਸਮਾਂ ਵੀ ਨਹੀਂ ਕੱਢ ਸਕੀ। ਜਿਸਦੀ ਸਮਾਗਮ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵਿੱਚ ਚਰਚਾ ਵੀ ਹੁੰਦੀ ਰਹੀ। ਇਸੇ ਤਰ੍ਹਾਂ ਅਕਾਲੀ ਦਲ ਤੋਂ ਵੱਖ ਹੋਏ ਅਤੇ ਕਈ ਦਹਾਕਿਆਂ ਤਕ ਇਲਾਕੇ ਦੇ ਸਿਰਮੌਰ ਅਕਾਲੀ ਨੇਤਾ ਰਹੇ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵੀ ਕੋਈ ਕੱਦਾਵਰ ਨੇਤਾ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਨਹੀਂ ਪੁੱਜਿਆ।
ਇਸ ਸਬੰਧੀ ਸਮਾਗਮ ਵਿੱਚ ਪੁੱਜੇ ਐਸਜੀਪੀਸੀ ਦੇ ਅੰਤਿ੍ਰਗ ਕਮੇਟੀ ਮੈਂਬਰ ਨੇ ਐਸਜੀਪੀਸੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮਾਗਮ ਵਿੱਚ ਸ਼ਾਮਲ ਹੋਣਾ ਸੀ ਪ੍ਰੰਤੂ ਜ਼ਰੂਰੀ ਰੁਝੇਵੇਂ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਬੰਧੀ ਵੀ ਉਹਨਾਂ ਦੀ ਇਹੀ ਪ੍ਰਤੀਕਿਰਿਆ ਰਹੀ।
ਇਹ ਵੀ ਪੜੋ:ਲੜਕੀ ਵੱਲੋਂ ਅੰਮ੍ਰਿਤਸਰ ਦੇ ਟ੍ਰਿਲਿਅਮ ਮਾਲ ਦੀ ਛੱਤ 'ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਜਾਣੋ ਵਜ੍ਹਾਂ